ਉੱਤਰੀ ਭਾਰਤ ਵਿੱਚ ਕਈ ਦਿਨਾਂ ਤੋਂ ਸਿਤਮ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਰੱਖਿਆ ਸੀ। ਜਿਸ ਦੇ ਚਲਦੇ ਅੱਜ ਸੂਬੇ ਭਰ ਵਿੱਚ ਕਈ ਥਾਵਾਂ ਤੇ ਮੌਸਮ ਸੁਹਾਵਣਾ ਹੋ ਗਿਆ ਅਤੇ ਬਾਰਿਸ਼ ਦੇ ਨਾਲ ਜਿੱਥੇ ਲੋਕਾਂ ਦੇ ਚਿਹਰੇ ਖਿੜ ਗਏ ਉੱਥੇ ਹੀ ਕਿਸਾਨ ਵੀ ਬੇਹੱਦ ਖੁਸ਼ੀ ਵਿਖਾਈ ਦਿੱਤੇ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਨਾਭਾ ਵਿਖੇ ਵੀ ਤੇਜ ਬਾਰਸ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ, ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਝੋਨੇ ਦਾ ਸੀਜਨ ਬਹੁਤ ਹੀ ਸੁਚੱਜੇ ਢੰਗ ਨਾਲ ਲੱਗ ਜਾਵੇਗਾ ਕਿਉਂਕਿ ਪਹਿਲਾਂ ਬਹੁਤ ਗਰਮੀ ਸੀ ਅਤੇ ਲਾਈਟ ਦੇ ਵੀ ਕੱਟ ਲੱਗ ਰਹੇ ਸਨ ਅਤੇ ਹੁਣ ਇੰਦਰ ਦੇ ਉੱਤੇ ਵੱਲੋਂ ਜੋ ਮਿਹਰ ਕੀਤੀ ਗਈ ਹੈ ਅਸੀਂ ਇਸ ਦੇ ਨਾਲ ਬਹੁਤ ਖੁਸ਼ ਹਾਂ।
ਨਾਭਾ ਵਿੱਚ ਤੇਜ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ ਉੱਥੇ ਹੀ ਪੰਛੀਆਂ ਨੇ ਵੀ ਸੁੱਖ ਦਾ ਸਾਂਹ ਲਿਆ। ਕਿਉਂਕਿ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿਤਾ ਸੀ, ਦੂਜੇ ਪਾਸੇ ਕਿਸਾਨ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸਨ ਕਿਉਂਕਿ ਜੋ ਵੀ ਕਿਸਾਨ ਝੋਨੇ ਦੀ ਫਸਲ ਲਈ ਖੇਤਾਂ ਵਿੱਚ ਪਾਣੀ ਦੀ ਵਰਤੋਂ ਕਰ ਰਿਹਾ ਸੀ ਉਹ ਪਾਣੀ ਕੁਝ ਸਮੇਂ ਬਾਅਦ ਸੁੱਕ ਜਾਂਦਾ ਸੀ ਅਤੇ ਨਾਲ ਹੀ ਬਿਜਲੀ ਦੇ ਕੱਟਾਂ ਤੋਂ ਵੀ ਕਿਸਾਨ ਪਰੇਸ਼ਾਨ ਸਨ। ਜਿਵੇਂ ਹੀ ਨਾਭਾ ਹਲਕੇ ਵਿੱਚ ਤੇਜ਼ ਬਾਰਸ਼ ਨੇ ਦਸਤਕ ਦਿੱਤੀ ਤਾਂ ਕਿਸਾਨ ਖੇਤਾਂ ਵੱਲ ਕੰਮ ਕਰਦੇ ਨਜ਼ਰ ਆਏ ਅਤੇ ਖੇਤਾਂ ਵਿੱਚ ਝੋਨੇ ਦੀ ਲਵਾਈ ਬੜੇ ਜ਼ੋਰਾਂ ਨਾਲ ਸ਼ੁਰੂ ਕਰਦੇ ਵੀ ਵਿਖਾਈ ਦਿੱਤੇ।
ਇਹ ਵੀ ਪੜ੍ਹੋ : ਪਠਾਨਕੋਟ ਦੇ ਕਾਠ ਵਾਲਾ ਪੁੱਲ ‘ਤੇ ਵਾਪਰਿਆ ਹਾ.ਦ.ਸਾ, ਨਹਿਰ ‘ਚ ਡਿੱਗੀ ਕਾਰ, 2 ਦੀ ਮੌ.ਤ, 4 ਜ਼ਖਮੀ
ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਇਸ ਵਾਰੀ ਗਰਮੀ ਬਹੁਤ ਸੀ ਅਤੇ ਝੋਨੇ ਦਾ ਸੀਜ਼ਨ ਵਿੱਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਅੱਤ ਦੀ ਗਰਮੀ ਦੇ ਕਾਰਨ ਖੇਤਾਂ ਵਿੱਚ ਪਾਣੀ ਸੁੱਕ ਜਾਂਦਾ ਸੀ ਅਤੇ ਹੁਣ ਜੋ ਅੱਜ ਬਾਰਿਸ਼ ਪਈ ਹੈ ਇਸ ਦੇ ਨਾਲ ਹੁਣ ਸਾਨੂੰ ਬਹੁਤ ਰਾਹਤ ਮਿਲੀ ਹੈ ਕਿਉਂਕਿ ਤੇਜ ਬਾਰਿਸ਼ ਦੇ ਨਾਲ ਖੇਤਾਂ ਵਿੱਚ ਵੀ ਪਾਣੀ ਖੜ ਗਿਆ ਹੈ ਅਤੇ ਹੁਣ ਸਾਨੂੰ ਝੋਨਾ ਲਗਾਉਣਾ ਬਹੁਤ ਸੌਖਾ ਹੋ ਗਿਆ ਹੈ। ਅਸੀਂ ਤਾਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਇਸੇ ਤਰ੍ਹਾਂ ਬਾਰਿਸ਼ ਸਮੇਂ ਸਮੇਂ ਤੇ ਪੈਂਦੀ ਰਹੇ।
ਵੀਡੀਓ ਲਈ ਕਲਿੱਕ ਕਰੋ -: