ਚੰਗਾ ਭਵਿੱਖ ਅਤੇ ਘਰ ਦੀ ਗਰੀਬੀ ਦੂਰ ਕਰਨ ਲਈ ਅਕਸਰ ਹੀ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਪਰ ਵਿਦੇਸ਼ਾਂ ਵਿੱਚ ਜਦੋਂ ਕੋਈ ਅਣਹੋਣੀ ਵਰਤ ਜਾਂਦੀ ਹੈ ਤਾਂ ਉਸਦੇ ਪਿੱਛੇ ਪਰਿਵਾਰ ਦਾ ਹਾਲਾਤ ਬੜੇ ਖਰਾਬ ਹੁੰਦੇ ਹਨ ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਜਿਲੇ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ 30 ਸਾਲਾ ਨੌਜਵਾਨ ਜਿਸ ਦਾ ਨਾਮ ਸੰਦੀਪ ਸੈਣੀ ਸੀ ਜੋ ਘਰ ਦੀ ਗਰੀਬੀ ਦੂਰ ਕਰਨ ਲਈ ਅੱਜ ਤੋਂ ਕੁਝ ਸਾਲ ਪਹਿਲਾਂ ਇਟਲੀ ਗਿਆ ਸੀ ਪਰ ਬੀਤੀ ਤਿੰਨ ਤਰੀਕ ਨੂੰ ਸੰਦੀਪ ਦੀ ਮੌਤ ਦੀ ਖਬਰ ਆਈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਸੰਦੀਪ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਇਟਲੀ ਆਪਣੀ ਭੈਣ ਕੋਲ ਗਿਆ ਸੀ ਅਤੇ ਬੜਾ ਵਧੀਆ ਕੰਮ ਕਾਰ ਕਰਦਾ ਸੀ ਪਰ 28 ਤਰੀਕ ਨੂੰ ਸੰਦੀਪ ਨੇ ਆਪਣੀ ਭੈਣ ਦੇ ਘਰ ਜਾਣਾ ਸੀ ਅਤੇ ਉਹ ਕੰਮ ਤੋਂ ਜਦੋਂ ਨਿਕਲਿਆ ਤਾਂ ਘਰ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਉਸ ਦੀ ਭੈਣ ਅਤੇ ਉਸਦੇ ਜੀਜੇ ਨੇ ਇਸ ਸਬੰਧੀ ਰਿਪੋਰਟ ਥਾਣੇ ਦਰਜ ਕਰਵਾਈ। ਇਟਲੀ ਦੀ ਪੁਲਿਸ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਤਿੰਨ ਤਰੀਕ ਨੂੰ ਮੰਦਭਾਗੀ ਖਬਰ ਆਈ ਕਿ ਇੱਕ ਡੈਡ ਬਾਡੀ ਇਟਲੀ ਦੇ ਜੰਗਲਾਂ ਵਿੱਚ ਪਈ ਹੈ। ਸੂਚਨਾ ਮਿਲਣ ‘ਤੇ ਜਦੋਂ ਉਸਦੀ ਭੈਣ ਨੇ ਜਾ ਕੇ ਉਸ ਦੀ ਸ਼ਨਾਖਤ ਕੀਤੀ ਤਾਂ ਉਹ ਮ੍ਰਿਤਕ ਦੇਹ ਸੰਦੀਪ ਦੀ ਹੀ ਸੀ।
ਇਹ ਵੀ ਪੜ੍ਹੋ : ਬਟਾਲਾ ’ਚ 12 ਸਾਲ ਬਾਅਦ ਸੁਲਝੀ ਕ/ਤ.ਲ ਦੀ ਗੁੱਥੀ, ਮਾਂ ਨੇ ਆਸ਼ਿਕ ਨਾਲ ਮਿਲ ਕੇ ਕੀਤਾ ਸੀ ਪੁੱਤ ਦਾ ਕ/ਤ.ਲ
ਸੰਦੀਪ ਦੇ ਤਾਇਆ ਨੇ ਦੱਸਿਆ ਕਿ ਸੰਦੀਪ ਦਾ ਕਦੀ ਵੀ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਉਹਨਾਂ ਕਿਹਾ ਕਿ ਜੀ ਪੈਸੇ ਲੈ ਕੇ ਸੰਦੀਪ ਨੂੰ ਵਿਦੇਸ਼ ਭੇਜਿਆ ਗਿਆ ਸੀ ਹਾਲੇ ਉਹ ਵੀ ਪੂਰੇ ਨਹੀਂ ਹੋਏ। ਸੰਦੀਪ ਆਪਣੇ ਪਿੱਛੇ ਆਪਣੇ ਬੁੱਢੇ ਮਾਂ ਪਿਓ ਨੂੰ ਛੱਡ ਗਿਆ ਹੈ। ਹੁਣ ਸੰਦੀਪ ਦਾ ਪਰਿਵਾਰ ਅਤੇ ਪੂਰਾ ਪਿੰਡ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਸੰਦੀਪ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਸਦੇ ਬੁੱਢੇ ਮਾਂ ਬਾਪ ਉਸਦਾ ਆਖਰੀ ਵਾਰ ਚਿਹਰਾ ਦੇਖ ਸਕਣ।
ਵੀਡੀਓ ਲਈ ਕਲਿੱਕ ਕਰੋ -:
























