How the Punjabi: ਅੱਜ ਇੱਕ ਪੰਜਾਬੀ ਡਰਾਈਵਰ ਦੀ ਹੈਰਾਨਗੀ ਦਾ ਉਦੋਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਹਿਮਾਚਲ ਸਰਕਾਰ ਵੱਲੋਂ ਪਾਰਕਿੰਗ ‘ਚ ਖੜ੍ਹੀ ਉਸ ਦੀ ਗੱਡੀ ਦਾ ਚਲਾਨ ਕੱਟਿਆ ਗਿਆ। ਡਰਾਈਵਰ ਦਾ 6500 ਰੁਪਏ ਦਾ ਚਾਲਾਨ ਕੀਤਾ ਗਿਆ ਤੇ ਨਾਲ ਹੀ ਉਸ ਕੋਲੋਂ 25000 ਰੁਪਏ ਜੁਰਮਾਨੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ‘ਤੇ ਪੰਜਾਬੀ ਡਰਾਈਵਰ ਦਾ ਕਹਿਣਾ ਹੈ ਕਿ ਬਿਨਾਂ ਸਵਾਰੀਆਂ ਦੇ ਖੜ੍ਹੀ ਗੱਡੀ ਦਾ ਚਲਾਨ ਕਿਉਂ ਕੱਟਿਆ ਗਿਆ?ਜਦ ਕਿ ਉਹ ਟੈਕਸ ਵੀ ਭਰ ਕੇ ਆਇਆ ਹੈ। ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦੇ ਹੋਏ ਉਕਤ ਡਰਾਈਵਰ ਨੇ ਦੱਸਿਆ ਕਿ ਇੱਕ ਤਾਂ ਕੋਰੋਨਾ ਕਾਲ ਕਾਰਨ ਉਹ ਪਹਿਲਾਂ ਹੀ ਬਹੁਤ ਦੁਖੀ ਹੋਇਆ ਪਿਆ ਹੈ ਤੇ ਕਮਾਈ ਨਾ-ਮਾਤਰ ਹੈ ਤੇ ਹੁਣ ਦੂਜੇ ਪਾਸੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਸ ਦੀ ਖੜ੍ਹੀ ਗੱਡੀ ਦਾ ਚਾਲਾਨ ਬਿਨਾਂ ਵਜ੍ਹਾ ਤੋਂ ਕੱਟਿਆ ਜਾ ਰਿਹਾ ਹੈ। ਡਰਾਈਵਰ ਦਾ ਕਹਿਣਾ ਹੈ ਕਿ ਉਹ ਸਿਰਫ ਕੁਝ ਦੇਰ ਗੱਡੀ ਛੱਡ ਕੇ ਨਹਾਉਣ ਵਾਸਤੇ ਗਿਆ ਸੀ ਕਿ ਇੰਨੇ ‘ਚ ਉਸ ਦਾ ਚਾਲਾਨ ਕੱਟ ਦਿੱਤਾ ਗਿਆ।
ਡਰਾਈਵਰ ਵਾਰ-ਵਾਰ ਹਿਮਾਚਲ ਮੁਲਾਜ਼ਮਾਂ ਤੋਂ ਚਾਲਾਨ ਕੱਟਣ ਦਾ ਕਾਰਨ ਪੁੱਛਦਾ ਰਿਹਾ ਪਰ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਪੰਜਾਬੀ ਡਰਾਈਵਰ ਦਾ ਕਹਿਣਾ ਹੈ ਕਿ ਉਹ ਲਗਭਗ 7 ਮਹੀਨਿਆਂ ਬਾਅਦ ਵਾਪਸ ਮੁੜਿਆ ਹੈ ਤੇ ਹੁਣ ਇਥੇ ਆ ਕੇ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਬਿਨਾਂ ਵਜ੍ਹਾ ਉਸ ਦੀ ਗੱਡੀ ਦਾ ਚਾਲਾਨ ਕੀਤਾ ਜਾ ਰਿਹਾ ਹੈ। ਡਰਾਈਵਰ ਵਾਰ-ਵਾਰ ਮਿੰਨਤਾਂ ਕਰਦਾ ਰਿਹਾ ਕਿ ਬਿਨਾਂ ਸਵਾਰੀਆਂ ਦੇ ਖਾਲੀ ਗੱਡੀ ਦਾ ਚਾਲਾਨ ਕਿਉਂ ਕੱਟਿਆ ਜਾ ਰਿਹਾ ਹੈ? ਸਰਕਾਰੀ ਬੱਸਾਂ ਦਾ ਚਾਲਾਨ ਕਿਉਂ ਨਹੀਂ ਕੱਟਿਆ ਜਾਂਦਾ? ਡਰਾਈਵਰ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਟੂਰਿਜ਼ਮ ਨੂੰ ਲਿਆਉਣ ਲਈ ਉਤਸ਼ਾਹਿਤ ਕਰਦੀ ਹੈ ਤੇ ਦੂਜੇ ਪਾਸੇ ਜਦੋਂ ਟੂਰਿਸਟ ਲੈ ਕੇ ਆਉਂਦੇ ਹਨ ਤਾਂ ਬਿਨਾਂ ਕਿਸੇ ਵਜ੍ਹਾ ਤੋਂ ਉਨ੍ਹਾਂ ਦਾ ਚਾਲਾਨ ਕੱਟ ਕੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਡਰਾਈਵਰ ਦਾ ਕਹਿਣਾ ਹੈ ਕਿ ਹਾਈਕੋਰਟ ਦੇ ਵੀ ਹੁਕਮ ਹਨ ਕਿ ਕੋਰੋਨਾ ਕਾਰਨ 31 ਦਸੰਬਰ ਤੱਕ ਚਾਲਾਨ ‘ਚ ਛੋਟ ਦਿੱਤੀ ਜਾਵੇ ਪਰ ਸਰਕਾਰੀ ਅਫਸਰ ਇਸ ਗੱਲ ਤੋਂ ਬਿਲਕੁਲ ਅਨਜਾਨ ਹਨ ਅਤੇ ਧੜੱਲੇ ਨਾਲ ਚਾਲਾਨ ਕੱਟ ਕੇ ਡਰਾਈਵਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਪੰਜਾਬੀ ਡਰਾਈਵਰ ਦਾ ਕਹਿਣਾ ਹੈ ਕਿ ਉਸ ਕੋਲੋਂ ਧੱਕੇ ਨਾਲ 6500 ਰੁਪਏ ਦੇ ਜੁਰਮਾਨੇ ਦੀ ਸਲਿੱਪ ‘ਤੇ ਉਸ ਦੇ ਸਿਗਨੇਚਰ ਕਰਵਾਏ ਗਏ ਅਤੇ ਹੁਣ ਉਸ ਨੂੰ ਚਾਲਾਨ ਕੱਟਣ ਦੀ ਵਜ੍ਹਾ ਵੀ ਨਹੀਂ ਦੱਸੀ ਜਾ ਰਹੀ। ਡਰਾਈਵਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਜ਼ਰੂਰ ਕੋਈ ਹੱਲ ਕੀਤਾ ਜਾਣਾ ਚਾਹੀਦਾ ਹੈ ਤੇ ਡਰਾਈਵਰਾਂ ਬਿਨਾਂ ਵਜ੍ਹਾ ਤੋਂ ਹੋ ਰਹੀ ਧੱਕੇਸ਼ਾਹੀ ਖਿਲਾਫ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ।