ਚੋਣਾਂ ਨੂੰ ਲੈ ਕੇ ਸਾਬਕਾ CM ਚੰਨੀ ਖੁੱਲ੍ਹ ਕੇ ਬੋਲੇ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਹਾਂ ਤੇ ਪਾਰਟੀ ਜਿੱਥੋਂ ਵੀ ਕਹੇਗੀ ਮੈਂ ਉਥੋਂ ਚੋਣ ਲੜਾਂਗਾ । ਥੋੜ੍ਹੀ ਦੇਰ ਵਿਚ ਪਾਰਟੀ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਜੇ ਪਾਰਟੀ ਜਲੰਧਰ ਤੋਂ ਚੋਣ ਲੜਾਏਗੀ ਤਾਂ ਮੈਂ ਲੜਾਂਗਾ। ਚੰਨੀ ਨੂੰ ਜਲੰਧਰ ਤੋਂ ਟਿਕਟ ਮਿਲਣ ਦੀਆਂ ਚਰਚਾਰਾਂ ਵਿਚਾਲੇ ਚੌਧਰੀ ਪਰਿਵਾਰ ਨਾਰਾਜ਼ ਹੈ,ਇਸ ‘ਤੇ ਸਾਬਕਾ ਸੀਐੱਮ ਨੇ ਕਿਹਾ ਕਿ ਮੈਂ ਮਰਿਆਦਾ ਵਿਚ ਰਹਿਣ ਵਾਲਾ ਬੰਦਾ ਹਾਂ। ਮੈਂ ਪਾਰਟੀ ਦੇ ਕਿਸੇ ਬੰਦੇ ਦਾ ਜਵਾਬ ਨਹੀਂ ਦੇਣਾ।
ਦੇਵੇਂਦਰ ਯਾਦਵ ਨਾਲ ਮੁਲਾਕਾਤ ਬਾਰੇ ਪੁੱਛੇ ਜਾਣ ‘ਤੇ ਸਾਬਕਾ ਸੀਐੱਮ ਚੰਨੀ ਨੇ ਕਿਹਾ ਕਿ ਇਹ ਮੁਲਾਕਾਤ ਪਾਰਟੀ ਮੀਟਿੰਗਾਂ ਦਾ ਹੀ ਹਿੱਸਾ ਹੈ ਕਿਉਂਕਿ ਮੀਟਿੰਗਾਂ ਵਿਚ ਹੀ ਚੋਣਾਂ ਬਾਰੇ ਰਣਨੀਤੀ ਬਣਾਈ ਜਾਂਦੀ ਹੈ।
ਇਹ ਵੀ ਪੜ੍ਹੋ : ਕੁੜੀ ਵੱਲੋਂ ਲਵਮੈਰਿਜ ਕਰਵਾਉਣ ਦਾ ਵਿਰੋਧ ਕਰਨਾ ਪਿਓ ਨੂੰ ਪਿਆ ਮਹਿੰਗਾ, ਬੇਰਹਿਮੀ ਨਾਲ ਕੀਤਾ ਕਤ/ਲ
ਕਾਂਗਰਸ ਸੂਤਰਾਂ ਮੁਤਾਬਕ ਸੀਈਸੀ ਨੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ ਇਸ ਦੇ ਨਾਲ ਹੀ ਜਲੰਧਰ ਅਤੇ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਲਗਭਗ ਤੈਅ ਹਨ। ਜਲੰਧਰ ਤੋਂ ਚੰਨੀ ਵੱਲੋਂ ਚੋਣ ਪ੍ਰਚਾਰ ਕਰਨ ਤੋਂ ਬਾਅਦ ਚੌਧਰੀ ਪਰਿਵਾਰ ਬਾਗੀ ਮੂਡ ਵਿੱਚ ਹੈ, ਜਦਕਿ ਪਟਿਆਲਾ ਤੋਂ ਸਾਬਕਾ ਸੂਬਾ ਪ੍ਰਧਾਨ ਲਾਲ ਸਿੰਘ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਰੋਸ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਕਾਂਗਰਸ ਵੱਲੋਂ ਅੱਜ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: