ਫਾਜ਼ਿਲਕਾ ਪੁਲਿਸ ਅਤੇ BSF ਨੂੰ ਨਸ਼ੀਲੇ ਪਦਾਰਥ ਪੈਦਾ ਕਰਨ ਦੀ ਕੋਸ਼ਿਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕਰਨ ‘ਚ ਕਾਮਯਾਬੀ ਮਿਲੀ ਹੈ। BSF ਅਤੇ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੇ ਤਹਿਤ ਢਾਣੀ ਬਚਨ ਸਿੰਘ ਦੇ ਖੇਤਾਂ ਵਿੱਚ ਅਫੀਮ ਦੀ ਖੇਤੀ ਕਰ ਰਹੇ ਇੱਕ ਕਿਸਾਨ ਨੂੰ ਗ੍ਰਿਫਤਾਰ ਕੀਤਾ ਹੈ। ਖੇਤ ਵਿੱਚ ਲਗਾਏ ਗਏ 1200 ਅਫੀਮ ਦੇ ਪੌਦੇ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਟਾਲਾ ਵਿਖੇ ਗੁਰਦੁਆਰਾ ਸਾਹਿਬ ‘ਚ ਚੋਰੀ, ਗੋਲਕ ‘ਚੋ ਲੱਖ ਦੇ ਕਰੀਬ ਨਕਦੀ ਲੈ ਕੇ ਚੋਰ ਹੋਏ ਫਰਾਰ
ਥਾਣਾ ਸਦਰ ਦੇ ASI ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ BSF ਵੱਲੋਂ ਸਰਹੱਦੀ ਖੇਤਰ ਵਿੱਚ ਸਾਂਝੀ ਗਸ਼ਤ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਢਾਣੀ ਬੱਚਨ ਸਿੰਘ ਨੇੜੇ ਇੱਕ ਖੇਤ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ। ਜਦੋਂ ਪੁਲਿਸ ਅਤੇ BSF ਨੇ ਸਾਂਝੇ ਤੌਰ ‘ਤੇ ਖੇਤ ‘ਚ ਛਾਪੇਮਾਰੀ ਕੀਤੀ ਤਾਂ 13 ਕਿਲੋ 400 ਗ੍ਰਾਮ ਦੇ ਕਰੀਬ 1200 ਅਫੀਮ ਦੇ ਬੂਟੇ ਬਰਾਮਦ ਹੋਏ। ਫਿਲਹਾਲ ਥਾਣਾ ਸਦਰ ਦੀ ਪੁਲਿਸ ਨੇ ਦੋਸ਼ੀ ਹਿੰਮਤ ਸਿੰਘ, ਵਾਸੀ ਢਾਣੀ ਬਚਨ ਸਿੰਘ, ਦਖਲੀ ਚੱਕਾ ਖੀਵਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: