ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹਨ। ਸੀਐੱਮ ਮਾਨ ਨੂੰ ਫਿਲਹਾਲ ਹਸਪਤਾਲ ‘ਚ ਹੀ ਰਹਿਣਾ ਪਵੇਗਾ। ਸ਼ਨੀਵਾਰ ਨੂੰ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਉਹ ਅਜੇ ਵੀ ਡਾਕਟਰਾਂ ਦੀ ਨਿਗਰਾਨੀ ‘ਚ ਹੈ। ਉਹ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਹੈ।
ਵਿਭਾਗ ਦੇ ਐੱਚਓਡੀ ਡਾਕਟਰ ਆਰ.ਕੇ. ਜਸਵਾਲ ਨੇ ਦੱਸਿਆ ਕਿ ਸੀਐਮ ਮਾਨ ਦੇ ਦਿਲ ਦੀ ਸ਼ੁੱਕਰਵਾਰ ਨੂੰ ਜਾਂਚ ਕੀਤੀ ਗਈ। ਉਨ੍ਹਾਂ ਦੇ ਦਿਲ ਦੀ ਪਲਮਨਰੀ ਆਰਟਰੀ ਵਿਚ ਬਲੱਡ ਪ੍ਰੈਸ਼ਰ ਵਧਣ ਕਾਰਨ ਉਸ ਦੀ ਸਿਹਤ ਖਰਾਬ ਹੈ। ਡਾਕਟਰਾਂ ਦੀ ਟੀਮ ਨੇ ਮੁੱਖ ਮੰਤਰੀ ਦੇ ਦਿਲ ਦੀਆਂ ਧਮਨੀਆਂ ਦੀ ਜਾਂਚ ਕੀਤੀ ਹੈ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਡਾਕਟਰ ਸਰਜਰੀ ਅਤੇ ਇਲਾਜ ਸਬੰਧੀ ਅਗਲੇਰੀ ਕਾਰਵਾਈ ਕਰਨਗੇ। ਦਿਲ ਦੀਆਂ ਧਮਨੀਆਂ ‘ਚ ਬਲੱਡ ਪ੍ਰੈਸ਼ਰ ਵਧਣ ਕਾਰਨ ਉਨ੍ਹਾਂ ਨੂੰ ਸਾਹ ਅਤੇ ਛਾਤੀ ‘ਚ ਦਰਦ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਡੇਰਾ ਮੁਖੀ ਰਾਮ ਰਹੀਮ ਨੇ ਮੁੜ ਮੰਗੀ 20 ਦਿਨਾਂ ਦੀ ਪੈਰੋਲ, ਹੁਣ ਤੱਕ 10 ਵਾਰ ਜੇਲ੍ਹ ‘ਚੋਂ ਆ ਚੁੱਕਿਆ ਬਾਹਰ
ਜਾਣਕਾਰੀ ਮੁਤਾਬਕ ਸੀਐੱਮ ਭਗਵੰਤ ਮਾਨ ਨੂੰ ਬੁੱਧਵਾਰ ਅਤੇ ਵੀਰਵਾਰ ਦੀ ਰਾਤ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸ਼ਨੀਵਾਰ ਨੂੰ ਜਾਰੀ ਮੀਡੀਆ ਬੁਲੇਟਿਨ ‘ਚ ਦੱਸਿਆ ਗਿਆ ਕਿ ਪਲਮਨਰੀ ਆਰਟਰੀ ‘ਚ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੁਣ ਹੱਲ ਹੋ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਖੂਨ ਦੀ ਜਾਂਚ ਦੀ ਰਿਪੋਰਟ ਵਿੱਚ ਲੈਪਟੋਸਪਾਇਰੋਸਿਸ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਐਂਟਰੀ ਬਾਇਓਟਿਕਸ ‘ਤੇ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: