In view of : ਜਲੰਧਰ : ਹੁਣ ਪਾਵਰਕਾਮ ਦੇ ਉਪਭੋਗਤਾ ਕੈਸ਼ ਕਾਊਂਟਰ ‘ਤੇ ਸ਼ਾਮ ਦੇ 4 ਵਜੇ ਤੱਕ ਬਿੱਲ ਜਮ੍ਹਾ ਕਰਵਾ ਸਕਦੇ ਹਨ। ਸੇਵਕ ਮਸ਼ੀਨਾਂ ਬੰਦ ਹੋਣ ਦੀ ਵਜ੍ਹਾ ਨਾਲ ਬਿੱਲ ਜਮ੍ਹਾ ਕਰਵਾਉਣ ਲਈ ਉਪਭੋਗਤਾਵਾਂ ਦੀ ਭੀੜ ਕੈਸ਼ ਕਾਊਂਟਰ ‘ਤੇ ਦੇਖਣ ਨੂੰ ਮਿਲਦੀ ਸੀ। ਪਾਵਰਕਾਮ ਨੇ ਬਿਲ ਜਮ੍ਹਾ ਕਰਵਾਉਣ ਦਾ ਸਮਾਂ ਦੁਪਿਹਰ 3 ਵਜੇ ਦਾ ਰੱਖਿਆ ਹੋਇਆ ਸੀ। ਕਾਊਂਟਰ ‘ਤੇ ਭੀੜ ਵੱਧ ਹੋਣ ਕਾਰਨ ਪਾਵਰਕਾਮ ਨੇ ਸਮੇਂ ‘ਚ ਤਬਦੀਲੀ ਕੀਤੀ ਹੀ। ਹੁਣ ਉਪਭੋਗਤਾ ਆਸਾਨੀ ਨਾਲ ਕੈਸ਼ ਕਾਊਂਟਰ ‘ਤੇ ਬਿੱਲ ਜਮ੍ਹਾ ਕਰਵਾ ਸਕਦੇ ਹਨ। ਪਾਵਰਕਾਮ ਨੇ ਆਈ. ਟੀ. ਸਿਸਟਮ ਨੂੰ ਵੀ ਅਪਡੇਟ ਕੀਤਾ ਹੈ। ਭੀੜ ਤੋਂ ਬਚਣ ਲਈ ਉਪਭੋਗਤਾ ਆਨਲਾਈਨ ਬਿੱਲ ਜਮ੍ਹਾ ਕਰਵਾ ਸਕਦੇ ਹਨ।
ਜਲੰਧਰ ਸਰਕਲ ਦੀਆਂ 5 ਡਵੀਜ਼ਨਾਂ ‘ਚ ਕੈਸ਼ ਕਾਊਂਟਰ ‘ਚ ਲੋਕ ਬਿੱਲ ਜਮ੍ਹਾ ਕਰਵਾਉਂਦੇ ਦੇਖੇ ਜਾ ਸਕਦੇ ਹਨ। ਪਹਿਲੇ ਕੈਸ਼ ਕਾਊਂਟਰ ‘ਚ 3 ਵਜੇ ਤੱਕ ਬਿੱਲ ਜਮ੍ਹਾ ਹੋਣ ਕਾਰਨ ਉਪਭੋਗਤਾਵਾਂ ਦੀ ਭੀੜ ਵੱਧ ਜਾਂਦਾ ਸੀ। ਕੋਰੋਨਾ ਦੀ ਗੰਭੀਰਤਾ ਕਾਰਨ ਕੈਂਸ ਕਾਊਂਟਰ ‘ਤੇ ਲੋਕਾਂ ਨੂੰ ਬਿੱਲ ਜਮ੍ਹਾ ਕਰਵਾਉਣ ‘ਚ ਸਮਾਂ ਲੱਗ ਰਿਹਾ ਹੈ। ਇਥੇ ਸਰੀਰਕ ਦੂਰੀ ਬਣਾਏ ਰੱਖਣ ਦੇ ਨਾਲ-ਨਾਲ ਉਪਭੋਗਤਾਵਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੈ। ਉਪਭੋਗਤਾ ਵੀ ਬਿੱਲ ਜਮ੍ਹਾ ਕਰਵਾਉਣ ਸਬੰਧੀ ਸਿਹਤ ਵਿਭਾਗ ਦੀਆਂ ਗਾਈਡਲਾਈਨ ਦਾ ਪਾਲਣ ਕਰ ਰਹੇ ਹਨ। ਅਜਿਹੇ ‘ਚ ਇਥੇ ਬਿੱਲ ਜਮ੍ਹਾ ਕਰਵਾਉਣ ‘ਚ ਸਮਾਂ ਲੱਗ ਜਾਂਦਾ ਹੈ।
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਜਲੰਧਰ ਸਰਕਲ ਦੀ 5 ਡਵੀਜ਼ਨਾਂ ‘ਚ ਬਣੇ ਕੈਸ਼ ਕਾਊਂਟਰ ਦਾ ਸਮਾਂ 3 ਤੋਂ ਵਧਾ ਕੇ 4 ਵਜੇ ਤੱਕ ਕਰ ਦਿੱਤਾ ਗਿਆ ਹੈ। ਕਾਊਂਟਰ ‘ਚ ਭੀੜ ਵੱਧ ਹੋਣ ਦੀ ਵਜ੍ਹਾ ਨਾਲ ਇਹ ਫੈਸਲਾ ਲਿਆ ਗਿਆ ਹੈ। ਹੁਣ ਉਪਭੋਗਤਾ ਨੂੰ ਬਿੱਲ ਜਮ੍ਹਾ ਕਰਵਾਉਣ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਥੇ ਡਿਫਾਲਟਰਾਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਲੋਕ ਬਿਜਲੀ ਮੀਟਰ ਕੱਟੇ ਜਾਣ ਦੇ ਡਰ ਤੋਂ ਬਕਾਇਆ ਰਕਮ ਜਮ੍ਹਾ ਕਰਵਾ ਰਹੇ ਹਨ।