ਲੁਧਿਆਣਾ ਦੇ ਫਿਰੋਜ਼ਪਰ ਰੋਡ ‘ਤੇ ਬਣੇ ਫਾਈਵ ਸਟਾਰ ਹੋਟਲ ਵਿਚ ਬੀਤੀ ਰਾਤ ਲਗਭਗ 11.30 ਵਜੇ ਇਨਕਮ ਟੈਕਸ ਤੇ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ। ਟੀਮਾਂ ਨੇ ਪੂਰੇ ਹੋਟਲ ਨੂੰ ਸੀਲ ਕਰ ਦਿੱਤਾ। ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਆਉਣ-ਜਾਣ ਨਹੀਂ ਦਿੱਤਾ। ਹੋਟਲ ਦਾ ਮਾਲਕ ਰਾਜਾ ਵੜਿੰਗ ਦੇ ਕਰੀਬੀ ਦੱਸੇ ਜਾ ਰਹੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਤੇ ਇਨਕਮ ਟੈਕਸ ਵਿਭਾਗ ਨੂੰ ਸੂਚਨਾ ਸੀ ਕਿ ਹੋਟਲ ਵਿਚ ਚੋਣ ਵਿਚ ਇਸਤੇਮਾਲ ਕਰਨ ਲਈ ਕਾਫੀ ਨਕਦੀ ਪਈ ਸੀ ਜਿਸ ਕਰਕੇ ਹੋਟਲ ਦੇ ਕਮਰਿਆਂ ਦੀ ਚੈਕਿੰਗ ਕੀਤੀ ਗਈ। ਜਿਹੜੇ ਕਮਰਿਆਂ ਵਿਚ ਰਾਜਾ ਵੜਿੰਗ ਦੇ ਕਰੀਬੀ ਠਹਿਰੇ ਹੋਏ ਸਨਸ ਉਨ੍ਹਾਂ ਦੇ ਕਮਰਿਆਂ ਦੇ ਸਾਮਾਨ ਤੱਕ ਨੂੰ ਟੀਮਾਂ ਨੇ ਚੈੱਕ ਕੀਤਾ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਣੇ ਸੰਗਰੂਰ ਦੇ ਪੋਲਿੰਗ ਸਟੇਸ਼ਨ ‘ਤੇ ਪਾਈ ਵੋਟ
ਘਟਨਾ ਵਾਲੀ ਥਾਂ ‘ਤੇ ਪਹੁੰਚੇ ਏਸੀਪੀ ਜਤਿਨ ਬਾਂਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅਜੇ ਮਾਮਲੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਕੁਝ ਸੂਚਨਾ ਸੀ ਜਿਸ ਕਾਰਨ ਪੁਲਿਸ ਟੀਮਾਂ ਹੋਟਲ ਵਿਚ ਚੈਕਿੰਗ ਕਰ ਰਹੀਆਂ ਹਨ। ਮਾਮਲੇ ਦੀ ਜਾਂਚ ਕਰਕੇ ਪੂਰੀ ਜਾਣਕਾਰੀ ਸਪੱਸ਼ਟ ਹੋ ਸਕੇਗੀ।
ਵੀਡੀਓ ਲਈ ਕਲਿੱਕ ਕਰੋ -: