ਇੰਡੀਗੋ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਆਬੂ ਧਾਬੀ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਸ਼ਡਿਊਲ ਮੁਤਾਬਕ ਇਹ ਫਲਾਈਟ 16 ਮਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਹਫਤੇ ਦੇ ਸੱਤ ਦਿਨ ਚੱਲੇਗੀ। ਪਹਿਲੀ ਫਲਾਈਟ 15 ਮਈ ਨੂੰ ਆਬੂ ਧਾਬੀ ਤੋਂ ਰਵਾਨਾ ਹੋਵੇਗੀ ਅਤੇ 16 ਮਈ ਨੂੰ ਸਵੇਰੇ 3:30 ਵਜੇ ਚੰਡੀਗੜ੍ਹ ਪਹੁੰਚੇਗੀ।
ਇਸ ਉਡਾਣ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ UAE ਦੀ ਰਾਜਧਾਨੀ ਅਬੂ ਧਾਬੀ ਨਾਲ ਸਿੱਧਾ ਜੁੜ ਜਾਵੇਗਾ। ਨਾਲ ਹੀ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀ ਇਹ ਦੂਜੀ ਅੰਤਰਰਾਸ਼ਟਰੀ ਉਡਾਣ ਹੋਵੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ।
ਏਅਰਪੋਰਟ ਅਥਾਰਟੀ ਦੇ ਮੁਤਾਬਕ ਹੈੱਡਕੁਆਰਟਰ ਤੋਂ ਫਲਾਈਟ ਸ਼ੁਰੂ ਹੋਣ ਸਬੰਧੀ ਅਧਿਕਾਰਤ ਸੂਚਨਾ ਮਿਲੀ ਹੈ। ਇੰਡੀਗੋ ਨੇ ਫਲਾਈਟ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ 15215 ਰੁਪਏ ਖਰਚ ਕਰਨੇ ਪੈਣਗੇ। ਇਹ ਉਡਾਣ ਇੰਡੀਗੋ ਏਅਰਲਾਈਨਜ਼ ਵੱਲੋਂ ਨਾਨ-ਸਟਾਪ ਸ਼ੁਰੂ ਕੀਤੀ ਜਾ ਰਹੀ ਹੈ। ਇੰਡੀਗੋ ਏਅਰਲਾਈਨਜ਼ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਅਬੂ ਧਾਬੀ ਲਈ ਰੋਜ਼ਾਨਾ ਉਡਾਣ ਦਾ ਸਮਾਂ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਲਿਵ-ਇਨ ‘ਚ ਰਹਿੰਦੇ ਮਸ਼ਹੂਰ ਯੂਟਿਊਬਰ ਜੋੜੀ ਨੇ ਜੀਵਨ ਲੀਲਾ ਕੀਤੀ ਸਮਾਪਤ, ਫਲੈਟ ਦੀ 7ਵੀਂ ਮੰਜ਼ਿਲ ਤੋਂ ਮਾਰੀ ਛਾ/ਲ
ਇਸ ਤਹਿਤ ਫਲਾਈਟ ਨੰਬਰ 6E1417 ਆਬੂ ਧਾਬੀ ਤੋਂ ਰਾਤ 10.15 ‘ਤੇ ਉਡਾਣ ਭਰੇਗੀ ਅਤੇ 3.30 ‘ਤੇ ਚੰਡੀਗੜ੍ਹ ਪਹੁੰਚੇਗੀ ਜਦਕਿ ਫਲਾਈਟ ਨੰਬਰ 6E1418 ਚੰਡੀਗੜ੍ਹ ਤੋਂ ਦੁਪਹਿਰ 2.45 ‘ਤੇ ਟੇਕ ਆਫ ਕਰਕੇ ਸਵੇਰੇ 5.15 ਵਜੇ ਆਬੂ ਧਾਬੀ ਪਹੁੰਚੇਗੀ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਧੀ ਰਾਤ ਤੋਂ ਬਾਅਦ ਉਤਰਨ ਵਾਲੀ ਇਹ ਪਹਿਲੀ ਉਡਾਣ ਹੋਵੇਗੀ। ਦਿੱਲੀ ਤੋਂ ਆਖਰੀ ਫਲਾਈਟ ਚੰਡੀਗੜ੍ਹ ਏਅਰਪੋਰਟ ‘ਤੇ ਰਾਤ 10.45 ‘ਤੇ ਲੈਂਡ ਕਰਦੀ ਸੀ, ਪਰ ਹੁਣ ਪਹਿਲੀ ਫਲਾਈਟ 2.45 ‘ਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: