ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਾਜ਼ਿਲਕਾ ਦੇ ਸੀਨੀਅਰ ਅਧਿਕਾਰੀ ਸਰਹੱਦੀ ਇਲਾਕੇ ਦੀ ਚੈਕਿੰਗ ‘ਤੇ ਨਿਕਲੇ ਹਨ। ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕਿਆਂ ‘ਤੇ ਫਾਜ਼ਿਲਕਾ ਦੇ ਡੀਸੀ ਤੇ ਐੱਸਐੱਸਪੀ ਨੇ ਬੀਐੱਸਐੱਫ ਦੇ ਅਧਿਕਾਰੀਆਂ ਨਾਲ ਮਿਲ ਕੇ ਚੈਕਿੰਗ ਕੀਤੀ ਹੈ।
ਲੋਕਾਂ ਨੂੰ ਬਿਨਾਂ ਡਰ ਦੇ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡੀਸੀ ਨੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕਿਆਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਫਾਜ਼ਿਲਕਾ ਦੇ ਐੱਸਐੱਸਪੀ ਡਾ. ਪ੍ਰਗਿਆ ਜੈਨ ਦਾ ਕਹਿਣਾ ਹੈ ਕਿ ਕੋਡ ਆਫ ਕੰਡਕਟ ਲੱਗਾ ਹੋਇਆ ਹੈ ਤੇ ਲੋਕ ਸਭਾ ਚੋਣਾਂ ਨੇੜੇ ਹਨ ਇਸ ਨੂੰ ਲੈਕੇ BSF ਨਾਲ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਸਰਹੱਦੀ ਇਲਾਕੇ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਮੋਜਮ ਨੇੜੇ ਸੈਕੰਡ ਲਾਈਨ ਆਫ ਡਿਫੈਂਸ ਨਾਕਿਆਂ ‘ਤੇ ਪਹੁੰਚ ਚੁੱਕੀ ਹੈ ਜਿਥੇ ਦਿਨ-ਰਾਤ ਚੱਲ ਰਹੇ ਇਨ੍ਹਾਂ ਨਾਕਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਗਰਮੀ ਕਾਰਨ ਵਿਅਕਤੀ ਦੀ ਗਈ ਜਾ/ਨ, ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ‘ਚ ਜਾਰੀ ਕੀਤਾ ਸੀ ਰੈੱਡ ਅਲਰਟ
ਦੂਜੇ ਪਾਸੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਵੀ ਮੌਕੇ ‘ਤੇ ਸਰਹੱਦ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਕਿਸੇ ਨੂੰ ਕੋਈ ਦਿੱਕਤ ਨਹੀਂ ਆਏਗੀ ਤੇ ਵੋਟਰ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।
ਇਸ ਮੌਕੇ ਡੀਸੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਪਾਕਿ ਸਰਹੱਦੀ ਖੇਤਰ ਵਿਚ ਲੱਗੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕਿਆਂ ‘ਤੇ ਵੀ ਸੀਸੀਟੀਵ ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਭਾਰਤ-ਪਾਕਿ ਸਰਹੱਦ ਵੱਲੋਂ ਹਰ ਆਉਣ-ਜਾਣ ਵਾਲੇ ਦੀ ਨਜ਼ਰ ਬਣੀ ਰਹੇ।