ਪੰਜਾਬ ਵਿੱਚ ਮੰਗਲਵਾਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਬੁਢਲਾਡਾ ਬਲਾਕ ਦੇ ਪਿੰਡ ਬੱਛੋਆਣਾ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜ ਕੁਮਾਰ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ। ਉਹ ਆਪਣੇ ਵਿਰੋਧੀ ਮੇਜਰ ਸਿੰਘ ਨੂੰ ਹਰਾ ਕੇ ਸਰਪੰਚ ਬਣਿਆ ਹੈ। ਉਸ ਨੇ 411 ਵੋਟਾਂ ਦੇ ਵੱਡੇ ਫਰਕ ਨਾਲ ਸਰਪੰਚੀ ਦਾ ਅਹੁਦਾ ਹਾਸਿਲ ਕੀਤਾ ਹੈ।
![](https://dailypost.in/wp-content/uploads/2024/10/WhatsApp-Image-2024-10-16-at-12.22.37-PM.jpeg)
International Kabaddi player
ਕਬੱਡੀ ਖਿਡਾਰੀ 23 ਸਾਲਾ ਰਾਜਕੁਮਾਰ ਸਕੂਲੀ ਪੜ੍ਹਾਈ ਕਰਨ ਸਮੇਂ ਹੀ ਕਬੱਡੀ ਵਿੱਚ ਪੂਰੀ ਰੁਚੀ ਰੱਖਦਾ ਸੀ ਅਤੇ ਹੁਣ ਉਹੀ ਖਿਡਾਰੀ ਪਿੰਡ ਦੇ ਵਿਕਾਸ ਅਤੇ ਤਰੱਕੀ ਲਈ ਵਚਨਬਧਤਾ ਦੁਹਰਾ ਰਿਹਾ ਹੈ। ਰਾਜਕੁਮਾਰ ਕਬੱਡੀ ਖੇਡਣ ਸਮੇਂ ਹਰਿਆਣਾ ਪੰਜਾਬ ਦੇਸ਼ ਵਿਦੇਸ਼ ਵਿੱਚ ਆਪਣੀ ਕਬੱਡੀ ਦੇ ਚੰਗੇ ਜੋਹਰ ਦਿਖਾ ਚੁੱਕਿਆ ਹੈ ਅਤੇ ਬੈਸਟ ਰੇਡਰ ਦੇ ਅਵਾਰਡ ਵੀ ਲੈ ਚੁੱਕਿਆ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਮਿਲਿਆ ਨਵਾਂ ਵਿੱਤ ਸਕੱਤਰ, ਸੀਨੀਅਰ IAS ਅਧਿਕਾਰੀ ਬਸੰਤ ਗਰਗ ਨੂੰ ਸੌਂਪੀ ਗਈ ਜ਼ਿੰਮੇਵਾਰੀ
ਪਿੰਡ ਬੱਛੂਆਣੇ ਦਾ ਇਤਿਹਾਸ ਰਿਹਾ ਹੈ ਕਿ ਇੱਥੇ ਜਿਸ ਸਮੇਂ ਵੀ ਪੰਚਾਇਤੀ ਚੋਣਾਂ ਹੋਈਆਂ ਹਨ ਉਹ ਸਮੇਂ ਤੋਂ ਹੀ ਇੱਥੇ ਸੱਤਾਧਾਰੀ ਧਿਰ ਜਾਂ ਵਿਰੋਧੀ ਧਿਰ ਦਾ ਹੀ ਸਰਪੰਚ ਚੁਣਿਆ ਜਾਂਦਾ ਹੈ ਪਰ ਪਿੰਡ ਵਾਸੀਆਂ ਨੇ ਨਵੀਂ ਰੀਤ ਚਲਾਉਂਦਿਆਂ ਨੌਜਵਾਨ ਮੁੰਡੇ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2024/08/WhatsApp-Image-2024-08-26-at-11.57.55-AM.jpeg)