ਜਲੰਧਰ ਦੇ ਨੇੜਲੇ ਲੰਮਾ ਪਿੰਡ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਤੜਕ ਸਵੇਰੇ ਇੱਕ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਘਰ ਅੰਦਰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਸ ਘਟਨਾ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਪਿਓ ਤੇ ਇੱਕ ਬੱਚਾ ਸ਼ਾਮਿਲ ਹੈ । ਜਦਕਿ ਮਾਂ ਤੇ ਇੱਕ ਹੋਰ ਬੱਚਾ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਗੈਸ ਪਾਈਪ ਲੀਕ ਹੋਣ ਕਾਰਨ ਅੱਗ ਚਲਾਉਣ ‘ਤੇ ਸਿਲੰਡਰ ਫਟ ਗਿਆ ਤੇ ਘਰ ਵਿੱਚ ਅਚਾਨਕ ਅੱਗ ਲੱਗ ਗਈ। ਇਸ ਅੱਗ ਨੇ ਪੂਰੇ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਬਿਹਾਰ ਦੇ ਰਹਿਣ ਵਾਲੇ ਪਰਵਾਸੀ ਰਾਜ ਕੁਮਾਰ ਤੇ ਉਸ ਦੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦਕਿ ਰਾਜ ਕੁਮਾਰ ਦੀ ਪਤਨੀ ਤੇ ਦੂਜਾ ਬੇਟਾ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ। ਧਮਾਕੇ ਦੀ ਆਵਾਜ਼ ਸੁਣਨ ਕੇ ਲੋਕ ਉਨ੍ਹਾਂ ਦੇ ਘਰ ਵੱਲ ਨੂੰ ਭੱਜੇ। ਜਦੋਂ ਲੋਕਾਂ ਨੇ ਦੇਖਿਆ ਤਾਂ ਸਾਰੇ ਲੋਕ ਜ਼ਖਮੀ ਹਾਲਤ ਵਿੱਚ ਡਿੱਗੇ ਪਏ ਸਨ। ਜਿਸ ਤੋਂ ਬੜਾ ਤੁਰੰਤ ਲੋਕਾਂ ਨੇ ਐਂਬੂਲੈਂਸ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: ਸਜ਼ਾ ਮਿਲਦੇ ਹੀ ਸਿੱਧੂ ਤੋਂ ਸਕਿਓਰਿਟੀ ਲਈ ਗਈ ਵਾਪਿਸ, ਜੇਲ੍ਹ ‘ਚ ਦਿਨ ਕੱਟਣ ਨੂੰ ਮਿਲੇਗਾ ਇਹ ਸਾਮਾਨ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਏਡੀਸੀਪੀ 1 ਸੋਹੇਲ ਮੀਰ ਕਾਸਿਮ ਮੌਕੇ ‘ਤੇ ਪਹੁੰਚੇ । ਉਨ੍ਹਾਂ ਨੇ ਦੱਸਿਆ ਕਿ ਰਾਜ ਕੁਮਾਰ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਇੱਥੇ ਕਿਰਾਏ ਦੇ ਮਕਾਨ ਦੇ ਰਹਿੰਦਾ ਸੀ । ਸਵੇਰੇ ਗੈਸ ਪਾਈਪ ਲੀਕ ਹੋਣ ਕਰਕੇ ਪੂਰੇ ਘਰ ਵਿੱਚ ਗੈਸ ਫੈਲੀ ਹੋਈ ਸੀ। ਇਸ ਦੌਰਾਨ ਜਦੋਂ ਗੈਸ ਚੁੱਲ੍ਹੇ ਨੂੰ ਕਿਸੇ ਕੰਮ ਲਈ ਜਲਾਇਆ ਗਿਆ ਤਾਂ ਪੂਰੇ ਘਰ ਵਿੱਚ ਅੱਗ ਲੱਗ ਗਈ ਅਤੇ ਇਸ ਅੱਗ ਵਿੱਚ ਰਾਜ ਕੁਮਾਰ ਉਸ ਦੇ ਡੇਢ ਸਾਲ ਦੇ ਬੇਟੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਅਤੇ ਉਸਦੇ ਦੂਸਰੇ ਬੱਚੇ ਨੂੰ ਅੱਗ ਨਾਲ ਝੁਲਸ ਜਾਣ ਕਰਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।
ਵੀਡੀਓ ਲਈ ਕਲਿੱਕ ਕਰੋ -: