ਪੰਜਾਬ ਦੀ ਜਲੰਧਰ ਸਿਟੀ ਪੁਲਿਸ ਨੇ ਜਾਅਲੀ ਡਿਗਰੀਆਂ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਦੇ ਮਾਸਟਰਮਾਈਂਡ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ, 53 ਜਾਅਲੀ ਸਟੈਂਪ, 6 ਲੈਪਟਾਪ, 3 ਪ੍ਰਿੰਟਰ, 1 ਸਟੈਂਪ ਮਸ਼ੀਨ ਅਤੇ 8 ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ।
ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਚੌਕੀ ਜਲੰਧਰ ਹਾਈਟਸ ਦੇ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਦੋਸ਼ੀ ਉਨ੍ਹਾਂ ਦੇ ਇਲਾਕੇ ‘ਚ ਹਨ ਅਤੇ ਉਹ ਜਾਅਲੀ ਡਿਗਰੀਆਂ ਬਣਾਉਣ ਦਾ ਧੰਦਾ ਕਰ ਰਹੇ ਹਨ। ਵਿਰਕ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਤੁਰੰਤ ਆਪਣੀ ਟੀਮ ਨਾਲ ਛਾਪੇਮਾਰੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦੋਂ ਮੁਲਜ਼ਮਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਮੁਲਜ਼ਮਾਂ ਕੋਲੋਂ 196 ਜਾਅਲੀ ਡਿਗਰੀਆਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ : ਪੰਜਾਬ ‘ਚ 2 ਦਿਨ ਰਹੇਗੀ ਸਰਕਾਰੀ ਛੁੱਟੀ, ਸਰਕਾਰੀ ਦਫਤਰਾਂ ਸਣੇ ਸਕੂਲ, ਕਾਲਜ ਤੇ ਬੈਂਕ ਰਹਿਣਗੇ ਬੰਦ
ਫਿਲਹਾਲ ਮੁਲਜ਼ਮ ਜਲੰਧਰ ਹਾਈਟਸ ਥਾਣਾ ਸਦਰ ਦੀ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ। ਮੁਲਜ਼ਮ ਨੇ ਮੰਨਿਆ ਕਿ ਉਹ ਇੰਜਨੀਅਰਿੰਗ, ਮੈਡੀਕਲ ਅਤੇ ਮੈਨੇਜਮੈਂਟ ਸਮੇਤ ਕਈ ਕੋਰਸਾਂ ਲਈ ਫਰਜ਼ੀ ਡਿਗਰੀਆਂ ਤਿਆਰ ਕਰਦਾ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਸਮੇਤ ਕਈ ਰਾਜਾਂ ਤੋਂ ਲੋਕ ਡਿਗਰੀਆਂ ਲੈਣ ਲਈ ਉਸ ਕੋਲ ਆਉਂਦੇ ਸਨ। ਪੁਲਿਸ ਮਾਮਲੇ ‘ਚ ਉਕਤ ਰਾਜਾਂ ਦੇ ਲੋਕਾਂ ਦੀ ਵੀ ਭਾਲ ਕਰ ਰਹੀ ਹੈ, ਤਾਂ ਜੋ ਪੂਰੇ ਗਠਜੋੜ ਨੂੰ ਤੋੜਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: