ਬਿਹਾਰ ਤੋਂ ਪੰਜਾਬ ਦੇ ਅੰਮ੍ਰਿਤਸਰ ਆ ਰਹੀ ਬਨਮਾਂਖੀ-ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ ਵਿੱਚ ਲਾਸ਼ ਮਿਲੀ ਹੈ। ਇਸ ਟਰੇਨ ਦੇ ਟਾਇਲਟ ਤੋਂ ਬਦਬੂ ਆਉਣ ਦੀ ਸ਼ਿਕਾਇਤ ਮਿਲੀ ਸੀ। ਜਦੋਂ ਟਾਇਲਟ ਖੋਲ੍ਹਿਆ ਗਿਆ ਤਾਂ ਉਸ ਵਿੱਚ ਇੱਕ ਸੜੀ ਹੋਈ ਲਾਸ਼ ਮਿਲੀ। ਲਾਸ਼ ਦੀ ਸ਼ਨਾਖਤ ਲਈ ਅੰਮ੍ਰਿਤਸਰ ਅਤੇ ਬਨਮਾਂਖੀ ਰੂਟਾਂ ‘ਤੇ ਰੇਲਵੇ ਸਟੇਸ਼ਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਟਰੇਨ 900 ਕਿਲੋਮੀਟਰ ਦਾ ਸਫਰ ਤੈਅ ਕਰਕੇ ਬਿਹਾਰ ਦੇ ਬਨਮਾਂਖੀ ਤੋਂ ਰੋਜਾ ਸਟੇਸ਼ਨ ਪਹੁੰਚੀ ਸੀ। ਜਿਸ ਨੇ ਅੱਗੇ ਅੰਮ੍ਰਿਤਸਰ ਪਹੁੰਚਣਾ ਸੀ। ਇਸ ਰੇਲਗੱਡੀ ਦਾ ਟਾਇਲਟ ਪੂਰੇ ਸਫ਼ਰ ਦੌਰਾਨ ਖੁੱਲ੍ਹਾ ਨਹੀਂ ਸੀ ਅਤੇ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਲਗਭਗ 900 ਕਿ.ਮੀ. ਯਾਤਰਾ ਤੋਂ ਬਾਅਦ ਯਾਤਰੀਆਂ ਨੇ ਬਦਬੂ ਦੀ ਸ਼ਿਕਾਇਤ ਆਰਪੀਐਫ ਅਤੇ ਰੇਲਵੇ ਅਧਿਕਾਰੀਆਂ ਨੂੰ ਕੀਤੀ। ਟਾਇਲਟ ਦਾ ਦਰਵਾਜ਼ਾ ਖੋਲ੍ਹਿਆ ਗਿਆ। ਅੰਦਰ ਦੇਖ ਕੇ ਸਾਰੇ ਹੈਰਾਨ ਰਹਿ ਜਿਸ ਤੋਂ ਬਾਅਦ ਟਰੇਨ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਦੇ ਰੋਜ਼ਾ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਟਰੇਨ ਕਰੀਬ 5 ਘੰਟੇ ਉੱਥੇ ਖੜ੍ਹੀ ਰਹੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਰੇਲਵੇ ਅਧਿਕਾਰੀ ਨੇ ਦੱਸਿਆ ਕਿ ਲਾਸ਼ ਤਿੰਨ ਦਿਨ ਤੋਂ ਵੱਧ ਪੁਰਾਣੀ ਹੈ। ਲਾਸ਼ ਦੀ ਹਾਲਤ ਦੇਖ ਕੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਟਰੇਨ ਚੱਲਣ ਤੋਂ ਪਹਿਲਾਂ ਹੀ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਹੁਣ ਇਹ ਮੌਤ ਅੰਮ੍ਰਿਤਸਰ ਤੋਂ ਬਨਮਾਂਖੀ ਆਉਂਦੇ ਸਮੇਂ ਹੋਈ ਜਾਂ ਬਨਮਾਂਖੀ ਵਿੱਚ ਹੋਈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਲਾਸ਼ ਦੀ ਸ਼ਨਾਖਤ ਲਈ ਅੰਮ੍ਰਿਤਸਰ ਤੋਂ ਲੈ ਕੇ ਬਨਮਾਂਖੀ ਤੱਕ ਸਾਰੇ ਰੇਲਵੇ ਸਟੇਸ਼ਨਾਂ ‘ਤੇ ਸੂਚਨਾ ਦੇ ਦਿੱਤੀ ਗਈ ਹੈ। ਮੁਢਲੀ ਜਾਂਚ ‘ਚ ਸਪੱਸ਼ਟ ਹੋਇਆ ਕਿ ਵਿਅਕਤੀ ਦੀ ਮੌਤ ਡਿੱਗਣ ਕਾਰਨ ਹੋਈ ਹੈ। ਲਾਸ਼ ਵਿੱਚੋਂ ਬਦਬੂ ਫੈਲਣ ਤੱਕ ਉਸ ਦੀ ਲਾਸ਼ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ।