ਬੀਤੇ ਦਿਨ ਅਮਰੀਕਾ ਵਿੱਚ ਇੱਕ ਪੰਜਾਬਣ ਮਨਦੀਪ ਕੌਰ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਮਨਦੀਪ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਬਾਰੇ ਪੂਰੀ ਦੁਨੀਆ ਨੂੰ ਦੱਸਿਆ ਸੀ ਅਤੇ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਤੋਂ ਮਾਫ਼ੀ ਵੀ ਮੰਗੀ ਸੀ।
ਅਮਰੀਕਾ ਵਿੱਚ ਮਨਦੀਪ ਕੌਰ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਪਾਲੀਵੁੱਡ ਕਲਾਕਾਰ ਵੀ ਡੂੰਘੇ ਸਦਮੇ ਵਿੱਚ ਹਨ। ਹੁਣ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਇਸ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਿੱਖਾ ਸਵਾਲ ਪੁੱਛਦਿਆਂ ਕਿਹਾ ਕਿ ਅਸੀਂ ਇਹ ਕਿਸ ਤਰ੍ਹਾਂ ਦੀ ਪੰਜਾਬੀਅਤ ਦਿਖਾ ਰਹੇ ਹਾਂ। ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ, “ਸੌਰੀ ਭੈਣੇ।”
ਇਸ ਤੋਂ ਇਲਾਵਾ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਇਸ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇੱਕ ਵੱਡਾ ਨੋਟ ਲਿਖ ਕੇ ਉਸ ਮੌਤ ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਧੰਨ ਇਹ ਭੈਣ ਜਿਸਨੇ 8 ਸਾਲ ਇਹ ਸਭ ਸਹਿਣ ਕੀਤਾ, ਵਾਹਿਗੁਰੂ ਇਹੋ ਜਿਹੇ ਲੋਕਾਂ ਨੂੰ ਸਜ਼ਾ ਦਵੇ, ਤਾਂ ਜੋ ਅੱਗੇ ਕਿਸੇ ਹੋਰ ਭੈਣ ਨਾਲ ਅਜਿਹਾ ਨਾ ਹੋ ਸਕੇ।
ਦੱਸ ਦੇਈਏ ਕਿ ਗਾਇਕ ਤਰਸੇਮ ਜੱਸੜ ਨੇ ਵੀ ਇਸ ਮਾਮਲੇ ਵਿੱਚ ਇੱਕ ਨ ਲਿਖ ਕੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਇਨੀਂ Hate ਕਿੱਥੋਂ ਲੈ ਕੇ ਆਉਂਦੇ ਯਾਰ, ਕਿੱਥੇ ਜਵਾਬ ਦੇਣਾ ਇਹੋ ਜਿਹੇ ਪਾਪ ਕਰਕੇ,ਵਿਦੇਸ਼ ਆ ਕੇ ਵੀ ਅਸੀਂ ਇੱਥੇ ਖੜ੍ਹੇ ਹਾਂ,ਪੜ੍ਹ-ਲਿਖ ਕੇ ਵੀ ਅਸੀਂ ਇਹੀ ਕਰ ਰਹੇ ਆ।
ਵੀਡੀਓ ਲਈ ਕਲਿੱਕ ਕਰੋ -: