ਖਰੜ ‘ਚ ਬੀਤੀ ਰਾਤ ਸਿਵਜੋਤ ਇਨਕਲੇਵ ਦੇ ਇੱਕ ਢਾਬੇ ‘ਤੇ ਬੈਠੇ ਕਬੱਡੀ ਖਿਡਾਰੀ ਦੀ ਗੋਲੀਆਂ ਅਤੇ ਕਿਰਪਾਨਾ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਗੁਰੀ ਪੁੱਤਰ ਬਲਦੇਵ ਸਿੰਘ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਜੋ ਕਿ ਪਿਛਲੇ ਅੱਠ-ਨੌਂ ਸਾਲਾਂ ਤੋਂ ਖਰੜ ਵਿਖੇ ਹੀ ਆਪਣਾ ਕਾਰੋਬਾਰ ਕਰ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਮ੍ਰਿਤਕ ਗੁਰੀ ਕਬੱਡੀ ਦਾ ਖਿਡਾਰੀ ਸੀ ਉੱਥੇ ਉਹ ਕਿਸੇ ਜਿੰਮ ਦਾ ਟ੍ਰੇਨਰ ਵੀ ਸੀ। ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ, ਇਸ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਦੇ ਕਾਤਲਾਂ ਦੀ ਭਾਲ ਕਰਕੇ ਉਸ ਨੂੰ ਇਨਸਾਫ ਦਵਾਇਆ ਜਾਵੇ।
ਇਹ ਵੀ ਪੜ੍ਹੋ : BCCI Awards : ਬੁਮਰਾਹ ਤੇ ਸਮ੍ਰਿਤੀ ਮੰਧਾਨਾ ਨੂੰ ਮਿਲੇ ਸਭ ਤੋਂ ਵੱਡੇ ਐਵਾਰਡ, ਅਸ਼ਵਿਨ ਤੇ ਸਚਿਨ ਦਾ ਵੀ ਹੋਇਆ ਖਾਸ ਸਨਮਾਨ
ਦੂਜੇ ਪਾਸੇ ਖਰੜ DSP ਕਰਨ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਧਾਰਾ 103 ਅਤੇ ਆਰਮਜ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਦੇ ਲਈ ਰੁਜੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
