ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਹਨ। ਪਰ ਇਨ੍ਹਾਂ ਵਿੱਚੋਂ ਕੁਝ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।

ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਨੌਜਵਾਨ ਕਬੱਡੀ ਖਿਡਾਰੀ ਅਮਨਪ੍ਰੀਤ ਸਿੰਘ ਉਰਫ ਟਿੱਬਾ (ਉਮਰ 28 ਸਾਲ) ਸੀ, ਜਿਸਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਦੀ ਸਵੇਰ ਨੂੰ ਕੈਨੇਡਾ ਦੇ ਵਸਾਗਾ ਬੀਚ ਦੇ ਲਾਗੇ ਕਲੀਅਰਵਿਉ ਟਾਉਨਸ਼ਿਪ ਦੇ ਹੂਰਨੀਆ ਵੈਸਟ ਦੇ ਅਧੀਨ ਹਾਈਵੇ- 26 ਤੇ ਸਥਿਤ ਵਰਕਸ਼ਾਪ ਤੇ ਡੰਪ ਟਰੱਕ ਹੇਠਾਂ ਫੱਸਣ ਕਾਰਨ ਅਮਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ 4 ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ। ਮ੍ਰਿਤਕ ਨੌਜਵਾਨ ਅਮਨਪ੍ਰੀਤ ਦਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਿੱਬਾ ਨਾਲ ਸਬੰਧ ਸੀ। ਅਮਨਦੀਪ ਕਬੱਡੀ ਦਾ ਇੱਕ ਨਾਮੀ ਖਿਡਾਰੀ ਸੀ, ਜੋ ਕੈਨੇਡਾ ਵਿੱਚ ਵੀ ਕੈਨੇਡਾ ਦੀ ਟੀਮ ਲਈ ਕਬੱਡੀ ਖੇਡਦਾ ਸੀ।
ਵੀਡੀਓ ਲਈ ਕਲਿੱਕ ਕਰੋ -:

“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”























