ਫਰੀਦਕੋਟ ਲੋਕ ਸਭਾ ਹਲਕੇ ਤੋ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਅੱਜ ਫਰੀਦਕੋਟ ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੋਹਾਲੀ ਵਿਚ ਆਪਣੀ ਵੋਟ ਪਾਈ। ਇਸ ਤੋਂ ਬਾਅਦ ਉਹ ਆਪਣੇ ਚੋਣ ਹਲਕੇ ਪਹੁੰਚੇ। ਇੱਥੇ ਉਹ ਆਪਣੇ ਵਰਕਰਾਂ ਨਾਲ ਮਿਲੇ ਅਤੇ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ। ਲੋਕਾਂ ਨੂੰ ਵੱਧ ਤੋਂ ਵੱਧ ਵੋਟ ਕਰਨ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਉਹ ਲੋਕਾਂ ਨੂੰ ਵੀ ਖੁਸ਼ ਕਰਦੇ ਨਜ਼ਰ ਆਏ ਜਦੋ ਉਨ੍ਹਾਂ ਨਾਲ ਫੋਟੋ ਖਿਚਵਾਉਣ ਦੀ ਤਾਂਗ ਰੱਖਣ ਵਾਲੇ ਲੋਕਾਂ ਦਾ ਖੁਦ ਮੋਬਾਇਲ ਫੜ ਸੇਲਫ਼ੀਆ ਕੀਤੀਆਂ। ਉਨ੍ਹਾਂ ਸੰਤੁਸ਼ਟੀ ਜਤਾਈ ਕੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਚ ਵੋਟ ਕਰ ਰਹੇ ਹਨ ਜਿਸ ਤੋਂ ਸਾਫ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸਾਰੀਆਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ।
ਇਹ ਵੀ ਪੜ੍ਹੋ : ਲੋਕ ਸਭ ਚੋਣਾਂ 2024: ਪੰਜਾਬ ਦੇ 13 ਹਲਕਿਆਂ ‘ਚ 3 ਵਜੇ ਤੱਕ ਹੋਈ 46.38% ਵੋਟਿੰਗ
ਉਥੇ ਉਨ੍ਹਾਂ ਮੁੜ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਦੂਜਿਆ ਸਰਕਾਰਾਂ ਜੋ 70 ਸਾਲਾਂ ਚ ਨਹੀਂ ਕਰ ਸਕੀਆਂ ਉਨ੍ਹਾਂ ਕੰਮ ਮਾਨ ਸਰਕਾਰ ਨੇ ਦੋ ਸਾਲਾਂ ਚ ਕੀਤਾ। ਪੰਜਾਬ ਵਾਸੀਆਂ ਨੂੰ ਚੰਗੀਆਂ ਸੇਵਾਵਾਂ ਦਿੱਤੀਆਂ ਭਾਵੇ ਉਹ ਨੌਕਰੀਆਂ ਦੀ ਗੱਲ ਹੋਵੇ ਜਾਂ ਸਿਹਤ ਸਹੂਲਤਾਂ ਦੀ ਗੱਲ ਹੋਵੇ ਹਰ ਖੇਤਰ ਚ ਵੱਧ ਤੋਂ ਵੱਧ ਕੰਮ ਕੀਤਾ।ਉਨ੍ਹਾਂ ਕਿਹਾ ਕਿ ਜੇਕਰ ਉਹ ਜਿੱਤ ਕੇ ਆਉਂਦੇ ਹਨ ਤਾਂ ਫਰੀਦਕੋਟ ਦੇ ਹਲਕੇ ਦੀ ਤਸਵੀਰ ਬਦਲ ਕੇ ਰੱਖ ਦੇਣਗੇ ਅਤੇ ਲੋਕਾਂ ਦੀ ਸ਼ਿਕਾਇਤ ਵੀ ਦੂਰ ਕਰਨਗੇ ਕਿ ਉਨ੍ਹਾਂ ਦਾ ਐਮਪੀ ਆਪਣੇ ਹਲਕੇ ਚ ਨਹੀਂ ਮੁੜ ਕੇ ਆਉਂਦਾ ਪਰ ਓਹ ਹਮੇਸ਼ਾ ਫਰੀਦਕੋਟ ਦੇ ਲੋਕਾਂ ਨਾਲ ਖੜਣਗੇ।
ਵੀਡੀਓ ਲਈ ਕਲਿੱਕ ਕਰੋ -: