ਜਲੰਧਰ ਪੀਏਪੀ ਕੈਂਪਸ ਦੇ ਵੀਆਈਪੀ ਗੇਟ ਤੋਂ 20 ਮੀਟਰ ਦੀ ਦੂਰੀ ‘ਤੇ ਦੀਵਾਰ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਦੇ ਮਾਮਲੇ ‘ਚ ਪੁਲਿਸ ਨੇ ਅੰਮ੍ਰਿਤਸਰ ਨੇੜੇ ਤੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਮ ਉਰਫ਼ ਸੋਨੂੰ ਪੁੱਤਰ ਮਨਜੀਤ ਸਿੰਘ ਵਾਸੀ ਨਾਗਕਲਾਂ, ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।
ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਹੈ। ਥਾਣਾ ਕੈਂਟ ਦੀ ਪੁਲੀਸ ਨੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 121-ਏ, 124-ਏ, 153-ਏ, ਧਾਰਾ-66-ਏ ਅਤੇ ਐਫ ਤਹਿਤ ਕੇਸ ਦਰਜ ਕੀਤਾ ਸੀ। ਪੁਲੀਸ ਨੇ ਮੁਲਜ਼ਮ ਰਾਮ ਉਰਫ਼ ਸੋਨੀ ਨੂੰ ਆਈਪੀਸੀ 120-ਬੀ ਤਹਿਤ ਕੇਸ ਵਿੱਚ ਨਾਮਜ਼ਦ ਕੀਤਾ ਹੈ। ਇਨਵੈਸਟੀਗੇਸ਼ਨ ‘ਚ ਖੁਲਾਸਾ ਹੋਇਆ ਕਿ ਪੰਜਾਬ ‘ਚ 8 ਵਾਰਦਾਤਾਂ ਹੋ ਚੁੱਕੀਆਂ ਹਨ। ਫੜੇ ਗਏ ਸਾਰੇ ਮੁਲਜ਼ਮਾਂ ਨਾਲ ਪੰਨੂੰ ਅਤੇ ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ‘ਤੇ ਸੰਪਰਕ ਕੀਤਾ ਸੀ। ਮੁਲਜ਼ਮ ਅਜਿਹੀ ਜਗ੍ਹਾ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿੱਥੇ 500 ਮੀਟਰ ਦੇ ਘੇਰੇ ਵਿੱਚ ਕੋਈ ਸੀਸੀਟੀਵੀ ਨਹੀਂ ਹੁੰਦਾ, ਕੋਈ ਹਾਈਵੇ ਨੇੜੇ ਹੋਵੇ, ਕੋਈ ਧਾਰਮਿਕ ਸਥਾਨ, ਕੋਈ ਸਰਕਾਰੀ ਏਜੰਸੀ ਜਾਂ ਕਿਸੇ ਉੱਚ ਅਧਿਕਾਰੀ ਦਾ ਘਰ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮੁਲਜ਼ਮ ਅਜਿਹੀ ਥਾਂ ‘ਤੇ ਉਹ ਸਲੋਗਨ ਲਿਖ ਕੇ ਵੀਡੀਓ ਬਣਾ ਕੇ ਪੰਨੂੰ ਨੂੰ ਭੇਜਦੇ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਕੁਝ ਦੂਰੀ ‘ਤੇ ਜਾ ਕੇ ਕੱਪੜੇ ਬਦਲ ਕੇ ਅੰਮ੍ਰਿਤਸਰ ਵੱਲ ਫਰਾਰ ਹੋ ਜਾਂਦਾ ਹੈ। ਮੁਲਜ਼ਮ ਦੇ ਦੋ ਹੋਰ ਸਾਥੀ ਸਨ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਤੋਂ ਪਹਿਲਾਂ ਬੀ.ਐਮ.ਸੀ ਚੌਕ ਵਿਖੇ ਸਾਬਕਾ ਸੀ.ਐਮ. ਸਰਦਾਰ ਬੇਅੰਤ ਸਿੰਘ ਦੇ ਬੁੱਤ ਤੇ CM ਭਗਵੰਤ ਮਾਨ ਦੇ ਬੋਰਡ ‘ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਸਨ। ਆਰਥਿਕ ਮਦਦ ਦੀ ਗੱਲ ਕਰਕੇ ਨੌਜਵਾਨਾਂ ਨੂੰ ਨਾਲ ਜੋੜਦੇ ਹਨ। ਕੰਮ ਕਰਨ ਤੋਂ ਪਹਿਲਾਂ ਕੋਈ ਪੈਸਾ ਨਹੀਂ ਦਿੱਤਾ ਜਾਂਦਾ। ਪੰਜਾਬ ਵਿੱਚ ਆਏ ਸਾਰੇ ਕੇਸਾਂ ਦੇ ਨੰਬਰ ਚੈੱਕ ਕਰਨ ‘ਤੇ ਪਤਾ ਲੱਗਿਆ ਕਿ ਨੰਬਰ ਅਮਰੀਕਾ ਦੇ ਸਰਵਰ ਤੋਂ ਚੱਲ ਰਿਹਾ ਸੀ।