ਖੰਨਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ 9 ਮਹੀਨੇ ਪਹਿਲਾਂ ਇਕ NRI ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਕਾਤਲ ਵਿਦੇਸ਼ ਬੈਂਕਾਕ ਫਰਾਰ ਹੋ ਗਿਆ ਸੀ। ਤੇ ਹੁਣ ਜਦੋਂ ਕਿ ਇਹ ਸ਼ਖਸ ਕਲਕੱਤਾ ਏਅਰਪੋਰਟ ‘ਤੇ ਉਤਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਫੜੇ ਗਏ ਸ਼ਖਸ ਨੇ 2017 ਵਿਚ ਟ੍ਰੈਵਲ ਏਜੰਸੀ ਖੋਲ੍ਹੀ ਸੀ ਤੇ ਖੰਨਾ ਦੀ ਰਣਜੀਤ ਕੌਰ ਦੇ ਸੰਪਰਕ ਵਿਚ ਆਇਆ ਸੀ। ਫੇਸਬੁੱਕ ਰਾਹੀਂ ਮਹਿਲਾ ਦੇ ਸੰਪਰਕ ਵਿਚ ਆਉਂਦਾ ਹੈ ਤੇ ਦੋਵਾਂ ਦੀ ਦੋਸਤੀ ਹੋ ਜਾਂਦੀ ਹੈ। ਮੁਲਜ਼ਮ ਮਹਿਲਾ ਨੂੰ ਮਿਲਣ ਲਈ ਹੁਸ਼ਿਆਰਪੁਰ ਆਉਦਾ ਸੀ। ਮਹਿਲਾ ਇਥੇ ਇਕੱਲੀ ਘਰ ਵਿਚ ਰਹਿੰਦੀ ਸੀ ਜਦੋਂ ਕਿ ਉਸ ਦਾ ਪਤੀ ਤੇ ਬੱਚੇ ਵਿਦੇਸ਼ ਵਿਚ ਰਹਿੰਦੇ ਸਨ। ਜਿਸ ਦੌਰਾਨ ਸ਼ਖਸ ਮਹਿਲਾ ਦੇ ਸੰਪਰਕ ਵਿਚ ਆਉਂਦਾ ਹੈ ਤੇ ਦੋਵੇਂ ਰਿਲੇਸ਼ਨਸ਼ਿਪ ਵਿਚ ਰਹਿੰਦੇ ਹਨ ਤੇ 4 ਸਤੰਬਰ 2024 ਨੂੰ ਇਹ ਸ਼ਖਸ ਮਹਿਲਾ ਨੂੰ ਮਿਲਣ ਲਈ ਹੁਸ਼ਿਆਰਪੁਰ ਆਉਂਦਾ ਹੈ ਤੇ ਦੋਵਾਂ ਵਿਚਾਲੇ ਬਹਿਸ ਹੁੰਦੀ ਹੈ ਤੇ ਮਹਿਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ।
ਘਰ ਵਿਚੋਂ ਲਾਸ਼ ਬਰਾਮਦ ਕੀਤੀ ਗਈ ਸੀ। ਤੇ ਕਾਤਲ ਵਿਦੇਸ਼ ਬੈਂਕਾਕ ਫਰਾਰ ਹੋ ਗਿਆ ਸੀ। ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ‘ਤੇ ਪਹਿਲਾਂ ਵੀ ਨਸ਼ਾ ਤਸਕਰੀ, ਕਤਲ ਤੇ ਚੋਰੀ ਦੇ ਕਈ ਮਾਮਲੇ ਦਰਜ ਹਨ। ਹੁਣ ਜਦੋਂ ਇਹ ਭਾਰਤ ਵਾਪਸ ਆਉਣ ‘ਤੇ ਕਾਬੂ ਕਰ ਲਿਆ ਜਾਂਦਾ ਹੈ। ਇਹ ਬੈਂਕਾਕ ਤੋਂ ਅੱਗੇ ਜਾਣਾ ਚਾਹੁੰਦਾ ਸੀ ਪਰ ਕਿਸੇ ਕਾਰਨ ਨਹੀਂ ਜਾ ਸਕਿਆ।
ਵੀਡੀਓ ਲਈ ਕਲਿੱਕ ਕਰੋ -: