ਸੁਨਹਿਰਾ ਭਵਿੱਖ ਬਣਾਉਣ ਦੇ ਲਈ ਅਕਸਰ ਹੀ ਨੌਜਵਾਨ ਵਿਦੇਸ਼ਾਂ ਦੇ ਰੁੱਖ ਕਰਦੇ ਹਨ ਪਰ ਉੱਥੇ ਜਾ ਕੇ ਨੌਜਵਾਨਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਉਹਨਾਂ ਨੂੰ ਆਪਣੀ ਜਾਨ ਵੀ ਗਵਾਣੀ ਪੈ ਜਾਂਦੀ ਹੈ। ਅਜਿਹੀ ਹੀ ਇੱਕ ਮਾਮਲਾ ਰੂਸ ਦੇ ਮਾਸਕੋ ਤੋਂ ਸਾਹਮਣੇ ਆਇਆ ਹੈ। 5 ਮਹੀਨੇ ਪਹਿਲਾਂ ਹੀ ਮਾਸਕੋ ਗਏ 20 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ।
ਖੰਨਾ ਅਮਲੋਹ ਰੋਡ ਸਥਿਤ ਸਨਸਿਟੀ ਕਲੋਨੀ ਵਿੱਚ ਰਹਿੰਦੇ ਕਪੂਰ ਪਰਿਵਾਰ ਲਈ 27 ਜੁਲਾਈ ਜ਼ਿੰਦਗੀ ਦਾ ਕਾਲਾ ਦਿਨ ਸਾਬਤ ਹੋਇਆ। ਮਾਰਚ ਮਹੀਨੇ ਵਿੱਚ ਮਾਸਕੋ ਗਏ ਉਨ੍ਹਾਂ ਦੇ ਇਕਲੌਤਾ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਈ ਧਰੁਵ ਕਪੂਰ, ਜੋ ਮਾਸਕੋ (ਰੂਸ) ਵਿੱਚ ਪੜ੍ਹਾਈ ਕਰ ਰਿਹਾ ਸੀ, ਜਿੱਥੇ ਸਮੁੰਦਰ ਵਿੱਚ ਡੁੱਬਣ ਕਾਰਨ ਉਸ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ : ਹਰਿਆਣਾ ਦੇ ਕਾਰੋਬਾਰੀ ਨੇ ਆਪਣੀ ਪ੍ਰੇਮਿਕਾ ਨੂੰ ਉਤਾਰਿਆ ਮੌ/ਤ ਦੇ ਘਾਟ, ਪੁਲਿਸ ਨੇ ਮੁਲਜ਼ਮ ਪ੍ਰੇਮੀ ਨੂੰ ਕੀਤਾ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੇ ਦਿਨ, ਧਰੁਵ ਆਪਣੇ ਤਿੰਨ ਦੋਸਤਾਂ ਨਾਲ ਸਮੁੰਦਰ ਦੇ ਕੰਢੇ ਗਿਆ ਸੀ। ਉਥੇ ਨਹਾਉਂਦੇ ਸਮੇਂ ਪੈਰ ਤਿਲਕਣ ਕਾਰਨ ਉਹ ਲਹਿਰਾਂ ਦੀ ਲਪੇਟ ਵਿੱਚ ਆ ਗਿਆ। ਦੋਸਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਬਚ ਸਕਿਆ। ਰੈਸਕਿਊ ਟੀਮ ਵੱਲੋਂ ਬਾਅਦ ਵਿੱਚ ਉਸਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਹ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ। ਪਰਿਵਾਰ ਵੱਲੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























