ਅਸਲੇ ਦਾ ਲਾਇਸੈਂਸ ਬਣਾਉਣ ਨਾਲ ਜੁੜੇ ਡੋਪ ਟੈਸਟ ਨੂੰ ਲੈ ਕੇ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਦੇ ਇਕ ਲੈਬ ਟੈਕਨੀਸ਼ੀਅਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਦੋਸ਼ ਲੱਗੇ ਹਨ ਕਿ ਉਹ ਰਿਸ਼ਵਤ ਲੈ ਕੇ ਪਾਜ਼ੀਟਿਵ ਡੋਪ ਟੈਸਟ ਨੂੰ ਨੈਗੇਟਿਵ ਬਣਾ ਦਿੰਦਾ ਸੀ।
ਲੁਧਿਆਣਾ ਦੇ ਸਿਵਲ ਸਰਜਨ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਲੈਬ ਟੈਕਨੀਸ਼ੀਅਨ ਪੈਸੇ ਲੈ ਕੇ ਡੋਪ ਟੈਸਟ ਦੀ ਪਾਜੀਟਿਵ ਰਿਪੋਰਟ ਨੂੰ ਨੈਗੇਟਿਵ ਬਣਾਉਂਦਾ ਹੈ। ਇਸੇ ਨੂੰ ਲੈ ਕੇ ਟਰੈਪ ਲਗਾ ਕੇ ਲੈਬ ਟੈਕਨੀਸ਼ੀਅਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੈਸਿਆਂ ਦੇ ਲੈਣ-ਦੇਣ ਪਿੱਛੇ 21 ਸਾਲਾ ਨੌਜਵਾਨ ਦਾ ਕਤ.ਲ, ਘਟਨਾ ਹੋਈ CCTV ‘ਚ ਕੈਦ
ਦੱਸ ਦੇਈਏ ਕਿ ਇਕ ਵਿਅਕਤੀ ਲੈਬ ਟੈਕਨੀਸ਼ੀਅਨ ਕੋਲ ਅਸਲੇ ਦਾ ਲਾਇਸੈਂਸ ਬਣਾਉਣ ਲਈ ਜਾਂਦਾ ਹੈ ਤੇ ਲੈਬ ਟੈਕਨੀਸ਼ੀਅਨ ਵੱਲੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਸ਼ਰਾਬ ਪੀਂਦੇ ਹਨ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਏਗੀ ਤੇ ਜੇਕਰ ਉਹ ਪਾਜ਼ੀਟਿਵ ਰਿਪੋਰਟ ਨੂੰ ਨੈਗੇਟਿਵ ਵਿਚ ਬਦਲਣਾ ਚਾਹੁੰਦੇ ਹਨ ਤਾਂ ਇਸ ਲਈ ਉਨ੍ਹਾਂ ਨੂੰ ਪੈਸੇ ਦੇਣੇ ਪੈਣਗੇ। ਇਸੇ ਤਹਿਤ ਲੈਬ ਟੈਕਨੀਸ਼ੀਅਨ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: