ਕਹਿੰਦੇ ਨੇ ਕੇ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਹੋਏ ਅਤੇ ਜਦੋਂ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ ਤਾਂ ਸਭ ਤੋਂ ਜਿਆਦਾ ਖੁਸ਼ੀ ਉਸ ਵੇਲੇ ਮਾਪਿਆ ਨੂੰ ਹੁੰਦੀ ਹੈ। ਅਜਿਹੀ ਭਾਵਨਾਵਾਂ ਨਾਲ ਭਰੀ ਤਸਵੀਰ ਸਾਹਮਣੇ ਆਈ ਜਦੋ ਇੱਕ ਮਜ਼ਦੂਰ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤਾਂ ਆਉਂਦੇ ਹੀ ਉਸਨੇ ਆਪਣੀ ਮਾਂ ਨੂੰ ਇੰਝ ਸਲੂਟ ਕੀਤਾ ਜਿਵੇ ਆਪਣੇ ਸੀਨੀਅਰ ਅਫਸਰ ਨੂੰ ਕਰਦਾ ਹੋਵੇ।
ਫ਼ਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦੀ ਜਿੱਥੇ ਇੱਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸ ਨੇ ਮਜ਼ਦੂਰੀ ਕਰ ਅਤੇ ਦਿਹਾੜੀਆਂ ਕਰ ਆਪਣੇ ਪੁੱਤ ਨੂੰ ਪਹਿਲਾਂ ਪੜ੍ਹਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿਲਾਈ, ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਅਤੇ ਅੱਜ ਉਹ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ ਤਾਂ ਘਰ ਚ ਖੁਸ਼ੀ ਦਾ ਮਹੌਲ ਸੀ ਪੂਰਾ ਪਰਿਵਾਰ ਉਸਤੇ ਫੁਲਾਂ ਦੀ ਵਰਖਾ ਕਰ ਰਿਆ ਸੀ।
ਇਸ ਮੌਕੇ ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਦਿਹਾੜੀਆਂ ਕੀਤੀਆਂ, ਖੇਤਾਂ ਚ ਝੋਨਾ ਵੀ ਲਾਇਆ, ਫਸਲਾਂ ਦੀ ਵਾਢੀ ਵੀ ਕਰਦੇ ਰਹੇ, ਜਿਸ ਚ ਉਨ੍ਹਾਂ ਦਾ ਪੁੱਤ ਗੁਰਪ੍ਰੀਤ ਵੀ ਉਨ੍ਹਾਂ ਨਾਲ ਦਿਹਾੜੀਆਂ ਕਰਦਾ ਰਿਹਾ। ਉਸਨੇ ਝੋਨੇ ਦੀ ਬਿਜਾਈ ਵੀ ਕੀਤੀ ਅਤੇ ਨਾਲ-ਨਾਲ ਫੌਜ ਚ ਭਰਤੀ ਹੋਣ ਲਈ ਟ੍ਰੇਨਿੰਗ ਵੀ ਲੈਂਦਾ ਰਿਹਾ ਅਤੇ ਅੱਜ ਉਸਦੀ ਮਿਹਨਤ ਰੰਗ ਲਿਆਈ ਜਦੋ ਉਸਨੇ ਸਾਡਾ ਸੁਪਨਾ ਪੂਰਾ ਕੀਤਾ ਅਤੇ ਅੱਜ ਉਹ ਫੌਜੀ ਬਣ ਕੇ ਘਰ ਪਰਤਿਆ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ BSF ਤੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨ.ਸ਼ੀਲੇ ਪਦਾਰਥ ਦਾ ਪੈਕੇਟ ਕੀਤਾ ਬਰਾਮਦ
ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਗਰੀਬੀ ਦੇਖੀ ਹੈ। ਉਸਨੇ ਖੇਤਾਂ ਚ ਝੋਨਾ ਵੀ ਲਾਇਆ ਨਾਲ ਹੀ ਉਸਨੇ ਫੌਜ ਦੀ ਭਰਤੀ ਲਈ ਬਹੁਤ ਮਿਹਨਤ ਕੀਤੀ ਅਤੇ ਤੀਜੀ ਕੋਸ਼ਿਸ਼ ਚ ਉਹ ਭਰਤੀ ਹੋਇਆ ਅਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿਸਾ ਹੈ ਅਤੇ ਸ਼੍ਰੀਨਗਰ ਚ ਤੈਨਾਤ ਹੈ। ਉਸਨੇ ਕਿਹਾ ਕਿ ਪਹਿਲੀ ਵਾਰੀ ਛੁੱਟੀ ਆਇਆ ਅਤੇ ਉਸਦੀ ਮਾਂ ਦਾ ਸੁਪਨਾ ਸੀ ਕਿ ਓਹ ਵਰਦੀ ਚ ਘਰ ਆਏ ਇਸ ਲਈ ਉਹ ਵਰਦੀ ਪਾ ਕੇ ਘਰ ਆਇਆ ਇਥੇ ਉਸਦੇ ਸਾਰੇ ਪਰਿਵਾਰ ਨੇ ਉਸਦਾ ਬਹੁਤ ਵਧੀਆ ਸਵਾਗਤ ਕੀਤਾ।
ਵੀਡੀਓ ਲਈ ਕਲਿੱਕ ਕਰੋ -: