ਪੰਜਾਬ ਦੇ ਬਠਿੰਡਾ ਵਿੱਚ ਇੱਕ ਸਾਲ ਪਹਿਲਾਂ 12 ਅਪ੍ਰੈਲ 2023 ਨੂੰ ਉੱਚ ਸੁਰੱਖਿਆ ਵਾਲੀ ਬਠਿੰਡਾ ਛਾਉਣੀ ਵਿੱਚ ਆਪਣੇ ਚਾਰ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਸਿਪਾਹੀ ਨੂੰ ਫੌਜ ਦੇ ਜਨਰਲ ਕੋਰਟ ਮਾਰਸ਼ਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਦੋਸ਼ੀ ਦੇਸਾਈ ਮੋਹਨ ਅਤੇ ਮਰਨ ਵਾਲੇ ਬਾਕੀ ਚਾਰ ਸਿਪਾਹੀ 80 ਮੀਡੀਆ ਰੈਜੀਮੈਂਟ ਦੇ ਸਿਪਾਹੀ ਸਨ।
ਦੋਸ਼ੀ ਦੇਸਾਈ ਮੋਹਨ ਨੇ ਆਪਣੇ ਚਾਰ ਸਾਥੀਆਂ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਜਦੋਂ ਉਹ ਸੁੱਤੇ ਪਏ ਸਨ। ਇਸ ਘਟਨਾ ਤੋਂ ਬਾਅਦ ਫੌਜੀ ਛਾਉਣੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਫੌਜ ਅਤੇ ਪੁਲਿਸ ਨੇ ਇਸ ਘਟਨਾ ਦੀ ਸਾਂਝੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : CM ਨਾਇਬ ਸੈਣੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਹੁਣ ਸਾਰੀਆਂ ਫ਼ਸਲਾ MSP ‘ਤੇ ਖਰੀਦੇਗੀ ਸਰਕਾਰ
ਬਠਿੰਡਾ ਪੁਲਿਸ ਨੇ ਮੌਕੇ ਤੋਂ 19 ਚਲੇ ਹੋਏ ਕਾਰਤੂਸ ਬਰਾਮਦ ਕੀਤੇ ਹਨ। ਦੋਸ਼ੀ ਦੇਸਾਈ ਮੋਹਨ ਨੂੰ ਕਤਲ ਦੇ ਨਾਲ-ਨਾਲ ਹਥਿਆਰ ਅਤੇ ਗੋਲੀਆਂ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਮਾਮਲੇ ਦੀ ਜਨਵਰੀ ਤੋਂ ਲਗਾਤਾਰ ਕਰਨਲ ਐਸ ਦੁਸਰੇਜਾ ਦੀ ਅਗਵਾਈ ਹੇਠ ਜਨਰਲ ਕੋਰਟ ਮਾਰਸ਼ਲ (ਜੀਸੀਐਮ) ਵੱਲੋ ਸੁਣਵਾਈ ਕੀਤੀ ਜਾ ਰਹੀ ਸੀ। ਆਰਮੀ ਐਕਟ 1925 ਦੇ ਤਹਿਤ 4 ਫੌਜੀ ਜਵਾਨਾਂ ਦੇ ਕਤਲ ਦੇ ਮਾਮਲੇ ਨੂੰ ਸਿਵਲ ਕੋਰਟ ਦੇ ਅਧਿਕਾਰ ਖੇਤਰ ਤੋਂ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਹੁਣ ਦੋਸ਼ੀ ਦੇਸਾਈ ਮੋਹਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: