ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਦਾ ਅੱਜ ਪਹਿਲਾ ਜਨਮ ਦਿਨ ਹੈ। ਛੋਟੇ ਸਿੱਧੂ ਦਾ ਜਨਮਦਿਨ ਮਾਨਸਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ ‘ਚ ਪਹੁੰਚੇ। ਇਸ ਮੌਕੇ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਸਨ। ਉਨ੍ਹਾਂ ਨੇ ਪਰਿਵਾਰ ਨਾਲ ਕੇਕ ਕੱਟਿਆ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।

Little Sidhu’s first birthday
MP ਚਰਨਜੀਤ ਚੰਨੀ ਨੇ ਕਿਹਾ, ਮੈਂ ਜਦੋਂ ਨਿੱਕੇ ਸਿੱਧੂ ਦੇ ਜਨਮਦਿਨ ‘ਤੇ ਹਵੇਲੀ ਦੇ ਕਮਰੇ ‘ਚ ਵੜਿਆ ਤਾਂ ਸਾਹਮਣੇ ਸਿੱਧੂ ਦੀ ਤਸਵੀਰ ਸੀ। ਮੈਨੂੰ ਐਦਾਂ ਲੱਗਿਆ ਕਿ ਜਿਵੇਂ ਸਿੱਧੂ ਕਹਿ ਰਿਹਾ ਕਿ ਮੈਂ ਦੁਬਾਰਾ ਆ ਗਿਆ ਬਾਈ, ਮੈਂ ਘਰ ਹੀ ਹਾਂ”। ਉਨ੍ਹਾਂ ਅੱਗੇ ਕਿਹਾ ਕਿ – “ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਛੋਟੇ ਸਿੱਧੂ ਦਾ ਜਨਮ ਦਿਨ ਮਨਾਉਣ ਦਾ ਮੌਕਾ ਮਿਲਿਆ ਤੇ ਛੋਟੇ ਸਿੱਧੂ ਦਾ ਜਨਮਦਿਨ ਮਨਾਉਣ ਲਈ ਇੱਥੇ ਆਇਆ। ਸਾਨੂੰ ਬਹੁਤ ਖੁਸ਼ੀ ਹੈ ਕਿ ਸ਼ੁਭਦੀਪ ਨੇ ਮੁੜ ਆ ਕੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੀਆਂ, ਪਰਮਾਤਮਾ ਛੋਟੇ ਸਿੱਧੂ ਨੂੰ ਲੰਬੀ ਉਮਰ ਬਖਸ਼ੇ।”

Little Sidhu’s first birthday
ਇਹ ਵੀ ਪੜ੍ਹੋ : ਬਠਿੰਡਾ ਕੇਂਦਰੀ ਜੇਲ੍ਹ ‘ਚੋਂ ਮਿਲਿਆ ਬਾਹਰੋਂ ਸੁੱਟਿਆ ਬੈਗ, ਚੈਕਿੰਗ ਦੌਰਾਨ ਮੋਬਾਈਲ ਫੋਨ ਤੇ ਪਾਬੰਦੀਸ਼ੁਦਾ ਚੀਜ਼ ਬਰਾਮਦ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, “ਇੱਕ ਵੱਡਾ ਜ਼ਖ਼ਮ ਭਰ ਗਿਆ ਹੈ, ਅਤੇ ਅਸੀਂ ਇਸ ਨੂੰ ਉਸੇ ਤਰ੍ਹਾਂ ਲੈ ਰਹੇ ਹਾਂ। ਵੱਡੇ ਪੁੱਤਰ ਦੀ ਗੈਰਹਾਜ਼ਰੀ ਕਦੇ ਵੀ ਪੂਰੀ ਨਹੀਂ ਹੋ ਸਕਦੀ, ਪਰ ਇਸ ਨਾਲ ਕੁਝ ਰਾਹਤ ਜ਼ਰੂਰ ਮਿਲੀ ਹੈ। ਸਾਬਕਾ ਮੁੱਖ ਮੰਤਰੀ ਦੇ ਆਉਣ ਨਾਲ ਇਹ ਪਲ ਹੋਰ ਵੀ ਖਾਸ ਹੋ ਗਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਹੀ ਅਸੀਂ ਇਹ ਸਮਾਗਮ ਮਨਾ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
