ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਪਣੇ ਪਿੰਡ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਨੜਾਵਾਲੀ ਦਾ ਨੌਜਵਾਨ ਆਪਣੇ ਘਰ ਪਹੁੰਚਿਆ। ਲਵਪ੍ਰੀਤ ਸਿੰਘ ਨੇ ਭਰੇ ਮਨ ਦੇ ਨਾਲ ਕਿਹਾ ਕਿ 50 ਲੱਖ ਰੁਪਏ ਲਗਾ ਕੇ ਉਹ ਵਿਦੇਸ਼ ਗਿਆ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਅਮਰੀਕਾ ਦੇ ਵੱਲੋਂ ਡਿਪੋਰਟ ਕਰ ਦਿੱਤਾ ਜਾਵੇਗਾ ਤੇ ਵਾਪਸ ਆਪਣੇ ਘਰ ਪਰਤਣਾ ਪਵੇਗਾ। ਪਰ ਆਪਣੇ ਉਥੋਂ ਦੇ ਹਾਲਾਤ ਬਿਆਨ ਕਰਦਿਆਂ ਹੋਇਆ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਡੌਂਕੀ ਦਾ ਰਸਤਾ ਬੇਹਦ ਹੀ ਮਾੜਾ ਹੈ ਅਤੇ ਇਸ ਦੇ ਵਿੱਚ ਕਈ ਲੋਕਾਂ ਦੀ ਰਸਤੇ ਦੇ ਵਿੱਚ ਜਾਨਾ ਵੀ ਚਲੀਆਂ ਗਈਆਂ ਹਨ।
ਦੱਸ ਦਈਏ ਕਿ ਅਸਿੱਧੇ ਤੌਰ ਤੇ ਅਮਰੀਕਾ ਦੀ ਚਾਹ ਰੱਖਣ ਵਾਲੇ ਨੌਜਵਾਨ ਲਗਾਤਾਰ ਡੌਂਕੀ ਦਾ ਰਸਤਾ ਅਪਣਾਉਂਦੇ ਹੋਏ ਵਿਦੇਸ਼ ਤਾਂ ਜਾ ਰਹੇ ਨੇ ਪਰ ਜਦੋਂ ਤੋਂ ਡੋਨਲ ਟਰੰਪ ਸਰਕਾਰ ਬਣੀ ਹੈ ਉਹਨਾਂ ਵੱਲੋਂ ਸਖ਼ਤੀ ਦਿਖਾਉਂਦੇ ਹੋਏ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਪਹੁੰਚੇ ਨੌਜਵਾਨਾਂ ਨੂੰ ਵਾਪਸ ਦਾ ਰਾਹ ਦਿਖਾਇਆ ਜਾ ਰਿਹਾ। ਇਸੇ ਦੇ ਦੌਰਾਨ ਕੱਲ੍ਹ ਦੇਰ ਰਾਤ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੀ ਫਲਾਈਟ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸਬੰਧਿਤ 11 ਨੌਜਵਾਨ ਸੀ। ਇਨ੍ਹਾਂ ਵਿੱਚੋਂ ਇੱਕ ਲਵਪ੍ਰੀਤ ਸਿੰਘ ਜੋ ਕਿ ਪਿੰਡ ਨੜਾਵਾਲੀ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਭੂਚਾਲ ਦੇ ਤੇਜ਼ ਝ.ਟ/ਕਿਆਂ ਨਾਲ ਕੰਬੀ ਦਿੱਲੀ, ਸਹਿਮੇ ਲੋਕ, PM ਮੋਦੀ ਨੇ ਕੀਤੀ ਸੁਚੇਤ ਰਹਿਣ ਦੀ ਅਪੀਲ
ਲਵਪ੍ਰੀਤ ਸਿੰਘ ਦੀ ਮਾਤਾ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਅਤੇ ਗਹਿਣੇ ਵੇਚ ਕੇ ਬੜੀ ਮੁਸ਼ਕਿਲ ਦੇ ਨਾਲ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀ। ਅਤੇ ਉਸ ਦੇ ਪਿਤਾ ਡ੍ਰਾਈਵਿੰਗ ਦਾ ਕੰਮ ਕਰਦੇ ਹਨ ਅਤੇ ਸਭ ਕੁਝ ਵੇਚ ਵੱਟ ਕੇ ਉਸ ਨੂੰ ਬਾਹਰ ਭੇਜਿਆ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।
ਉਹਨਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਏਜੰਟ ਖਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦਾ ਪੈਸਾ ਜੋ ਕਿ ਲਗਭਗ 50 ਲੱਖ ਰੁਪਏ ਦੇ ਕਰੀਬ ਹੈ। ਉਹਨਾਂ ਨੂੰ ਵਾਪਸ ਦਵਾਇਆ ਜਾਵੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ 70 ਲੱਖ ਰੁਪਏ ਦੇ ਵਿੱਚ ਉਹਨਾਂ ਦੀ ਏਜੰਟ ਦੇ ਨਾਲ ਗੱਲ ਤੈਅ ਹੋਈ ਸੀ ਪਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਰਸਤੇ ਦੇ ਵਿੱਚ ਡੌਂਕੀ ਦਾ ਸਫ਼ਰ ਬਹੁਤ ਔਖਾ ਹੈ। ਰਸਤੇ ‘ਚ ਡੌਂਕਰ ਸਾਡੀ ਬਹੁਤ ਕੁੱਟਮਾਰ ਕਰਦੇ ਸੀ। ਅਸੀਂ ਸੱਪਾਂ ‘ਚ ਸੌਂਦੇ ਰਹੇ, ਜੋ ਕਿ ਬਿਲਕੁੱਲ ਵੀ ਸੇਫ ਨਹੀਂ ਸੀ। ਇਨਾਂ ਹੀ ਨਹੀਂ ਸਾਨੂੰ ਬਾਥਰੂਮ ਤੱਕ ਨਹੀਂ ਜਾਣ ਦਿੱਤਾ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -:
