ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਅਹਾਤੇ ‘ਚ ਬੈਠ ਕੇ ਸ਼ਰਾਬ ਪੀ ਰਹੇ ਇਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਕਾਰਨ ਉਸ ਦੇ ਹੱਥ ‘ਤੇ ਕੱਟ ਲੱਗ ਗਿਆ। ਅਹਾਤੇ ‘ਤੇ ਕੰਮ ਕਰਦੇ ਇਕ ਹੋਰ ਨੌਜਵਾਨ ਤੋਂ ਸਲਾਦ ਅਤੇ ਸਨੈਕਸ ਮੰਗਣ ‘ਤੇ ਵਿਵਾਦ ਸ਼ੁਰੂ ਹੋ ਗਿਆ।
ਹਮਲੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਹਾਤੇ ਵਿੱਚ ਬੈਠੇ ਵਿਅਕਤੀ ਨੇ ਅਹਾਤੇ ਵਿੱਚ ਕੰਮ ਕਰ ਰਹੇ ਵਿਅਕਤੀ ਤੋਂ ਸਲਾਦ ਅਤੇ ਸਨੈਕਸ ਮੰਗਿਆ ਸੀ। ਘਟਨਾ EWOS ਕਲੋਨੀ ਦੀ ਹੈ। ਹਮਲਾਵਰ ਅਹਾਤੇ ਦੇ ਠੇਕੇ ਵਿੱਚ ਵੜ ਗਿਆ ਅਤੇ ਦਰਵਾਜ਼ਾ ਬੰਦ ਕਰ ਲਿਆ। ਠੇਕੇ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਜ਼ਖਮੀ ਨੌਜਵਾਨ ਨੇ ਸਾਥੀਆਂ ਸਮੇਤ ਅਹਾਤੇ ਦੀ ਭੰਨਤੋੜ ਵੀ ਕੀਤੀ। ਮਾਮਲਾ ਵਧਦਾ ਦੇਖ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਦੱਸ ਦੇਈਏ ਕਿ ਇਹ ਘਟਨਾ ਥਾਣਾ ਡਿਵੀਜ਼ਨ ਨੰਬਰ 7 ਤੋਂ ਕੁਝ ਹੀ ਦੂਰੀ ‘ਤੇ ਵਾਪਰੀ। ਪੁਲੀਸ ਨੂੰ ਮੌਕੇ ’ਤੇ ਪੁੱਜਣ ਵਿੱਚ ਢਾਈ ਘੰਟੇ ਲੱਗ ਗਏ। ਇਹ ਡਰਾਮਾ ਕਰੀਬ 1 ਤੋਂ 1.5 ਘੰਟੇ ਤੱਕ ਚੱਲਦਾ ਰਿਹਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜ਼ਖ਼ਮੀ ਰਣਜੀਤ ਕੁਮਾਰ ਨੇ ਦੱਸਿਆ ਕਿ ਉਹ ਅਹਾਤੇ ਵਿੱਚ ਬੈਠ ਕੇ ਸ਼ਰਾਬ ਪੀ ਰਿਹਾ ਸੀ। ਉਸ ਨੇ ਅਹਾਤੇ ਦੇ ਕਰਿੰਦੇ ਤੋਂ ਨਮਕੀਨ ਅਤੇ ਸਲਾਦ ਮੰਗਿਆ ਸੀ। ਇਸ ਗੱਲ ਨੂੰ ਲੈ ਕੇ ਕਰਿੰਦੇ ਨਾਲ ਬਹਿਸ ਹੋ ਗਈ ਅਤੇ ਕਰਿੰਦੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਰਣਜੀਤ ਦੇ ਹੱਥ ‘ਤੇ ਟਾਂਕੇ ਲੱਗੇ ਹਨ। ਲੋਕਾਂ ਦੀ ਭੀੜ ਨੇ ਠੇਕੇ ਦਾ ਸ਼ਟਰ ਅਤੇ ਗੇਟ ਵੀ ਤੋੜ ਦਿੱਤਾ। ਪੁਲੀਸ ਨੇ ਮੁਲਜ਼ਮ ਕਰਿੰਦੇ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਡਿਵੀਜ਼ਨ ਨੰਬਰ 7 ਦੇ SHO ਇੰਸਪੈਕਟਰ ਸਤਪਾਲ ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।