ਲੁਧਿਆਣਾ ਦੇ ਬੱਸ ਸਟੈਂਡ ‘ਤੇ ਇੱਕ ਆਟੋ ਚਾਲਕ ਨੇ ਖੂਬ ਹੰਗਾਮਾ ਕਰ ਦਿੱਤਾ। ਆਟੋ ਚਾਲਕ ਨੇ ਚੌਕ ਵਿੱਚ ਤਾਇਨਾਤ ਏਐਸਆਈ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਦਾ ਚੈੱਕਅਪ ਕਰਵਾਉਣ ਲਈ ਡੀਐਮਸੀ ਹਸਪਤਾਲ ਜਾ ਰਿਹਾ ਸੀ। ਰਸਤੇ ਵਿੱਚ ਉਸਨੂੰ ਇੱਕ ਸਵਾਰੀ ਮਿਲੀ।
ਇਸੇ ਦੌਰਾਨ ASI ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਕਿ ਤੂੰ ਗਲਤ ਪਾਸੇ ਤੋਂ ਆ ਰਿਹਾ ਹੈ। ਇਸ ਕਾਰਨ ਚਲਾਨ ਹੋਵੇਗਾ। ਉਸ ਨੇ ਦੋਸ਼ ਲਾਇਆ ਕਿ ਏਐਸਆਈ ਨੇ ਉਸ ਨੂੰ ਛੱਡਣ ਲਈ 500 ਰੁਪਏ ਦੀ ਮੰਗ ਕੀਤੀ। ਉਹ ASI ਨੂੰ ਚਲੇ ਜਾਣ ਦੀ ਮਿੰਨਤ ਕਰਦਾ ਰਿਹਾ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ। ਹੰਗਾਮਾ ਹੁੰਦਾ ਦੇਖ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਜੇਕਰ ਉਸ ਕੋਲ ਪੈਸੇ ਹੁੰਦੇ ਤਾਂ ਉਹ ਚਲਾਨ ਦੀ ਰਕਮ ਅਦਾ ਕਰ ਦਿੰਦਾ।
ਦੂਜੇ ਪਾਸੇ ASI ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਟੋ ਚਾਲਕ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ, ਪਰ ਮੌਕੇ ’ਤੇ ਉਨ੍ਹਾਂ ਕੋਲ ਆਰਸੀ ਨਹੀਂ ਸੀ। ਜਿਸ ‘ਤੇ ਉਸ ਨੇ ਦਸਤਾਵੇਜ਼ ਦਿਖਾ ਕੇ ਹੀ ਚਲੇ ਜਾਣ ਦੀ ਗੱਲ ਕਹੀ ਸੀ। ਏਐਸਆਈ ਨੇ ਆਪਣੇ ਉੱਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਜਦੋਂ ASI ਨਾਲ ਕਾਫੀ ਬਹਿਸ ਕਰਨ ਤੋਂ ਬਾਅਦ ਆਟੋ ਨਾ ਛੱਡਿਆ ਗਿਆ ਤਾਂ ਆਟੋ ਚਾਲਕ ਨੇ ਗਰਭਵਤੀ ਔਰਤ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਅਤੇ ਪੈਦਲ ਹੀ ਹਸਪਤਾਲ ਜਾਣ ਲਈ ਰਾਜ਼ੀ ਹੋ ਗਿਆ। ਇਹ ਦੇਖ ਕੇ ਕਈਆਂ ਨੇ ਉਸ ਨੂੰ ਸਮਝਾਇਆ। ਕਰੀਬ 1 ਤੋਂ 2 ਘੰਟੇ ਤੱਕ ਏਐਸਆਈ ਅਤੇ ਆਟੋ ਚਾਲਕ ਵਿਚਾਲੇ ਕਾਫੀ ਡਰਾਮਾ ਹੋਇਆ। ਚੌਕ ‘ਚ ਰੌਲਾ ਪੈਂਦਾ ਦੇਖ ਕਈ ਹੋਰ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਪਹੁੰਚ ਗਏ। ਬਾਕੀ ਪੁਲਿਸ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕੀਤਾ। ਕਾਫੀ ਦੇਰ ਬਾਅਦ ਜਦੋਂ ਆਟੋ ਦੀ ਆਰਸੀ ਆਈ ਤਾਂ ਏਐਸਆਈ ਨੇ ਗਲਤ ਸਾਈਡ ਦਾ ਚਲਾਨ ਕੱਟ ਕੇ ਛੱਡ ਦਿੱਤਾ। ਬੱਸ ਸਟੈਂਡ ’ਤੇ ਤਾਇਨਾਤ ਏਐਸਆਈ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਨੂੰਨ ਅਨੁਸਾਰ ਚਲਾਨ ਕੱਟਿਆ ਹੈ । ਉਸ ਨੇ ਕੋਈ ਰਿਸ਼ਵਤ ਨਹੀਂ ਮੰਗੀ।