ਲੁਧਿਆਣਾ ਨੇ ਇਸ ਵਾਰ ਲੋਕ ਸਭਾ ਨੂੰ 3 ਸਾਂਸਦ ਦਿੱਤੇ ਹਨ ਪਰ ਲੁਧਿਆਣਾ ਤੋਂ ਜਿੱਤਣ ਵਾਲਾ ਸਾਂਸਦ ਬਾਹਰੀ ਹੈ। ਪਿਛਲੀ ਵਾਰ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਫਰੀਦਕੋਟ ਤੋਂ ਮੁਹੰਮਦ ਸਦੀਕ, ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਚੁਣੇ ਗਏ ਸਨ ਪਰ ਇਸ ਵਾਰ ਲੁਧਿਆਣਾ ਨੇ ਦੂਜੇ ਖੇਤਰਾਂ ਨੂੰ ਵੀ ਸਾਂਸਦ ਦਿੱਤੇ ਹਨ ਦੂਜੇ ਪਾਸੇ ਲੁਧਿਆਣਾ ਵਿਚ ਸਾਂਸਦ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ।
ਕਾਂਗਰਸ ਦੀ ਸੀਟ ‘ਤੇ ਅਮੇਠੀ ਤੋਂ ਚੋਣ ਲੜਨ ਵਾਲੇ ਕੇ. ਐੱਲ. ਸ਼ਰਮਾ, ਮਨੀਸ਼ ਤਿਵਾੜੀ ਤੇ ਡਾ. ਅਮਰ ਸਿੰਘ ਲੁਧਿਆਣਾ ਦੇ ਰਹਿਣ ਵਾਲੇ ਹਨ। ਕੇ ਐੱਲ ਸ਼ਰਮਾ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਹਨ, ਮਨੀਸ਼ ਤਿਵਾੜੀ ਸਰਾਭਾ ਨਗਰ ਦੇ ਰਹਿਣ ਵਾਲੇ ਹਨ ਤੇ ਡਾ. ਅਮਰ ਸਿੰਘ ਰਾਏਕੋਟ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ 1962 ‘ਚ ਲੁਧਿਆਣਾ ਤੋਂ ਸਾਂਸਦ ਚੁਣੇ ਜਾਣ ਵਾਲੇ ਕਪੂਰ ਸਿੰਘ, ਦਵਿੰਦਰ ਸਿੰਘ ਗਰਚਾ, ਜਗਦੇਵ ਸਿੰਘ ਤਲਵੰਡੀ, ਮੇਵਾ ਸਿੰਘ ਗਿੱਲ, ਰਾਜਿੰਦਰ ਕੌਰ ਬੁਲਾਰਾ, ਗੁਰਚਰਨ ਸਿੰਘ ਗਾਲਿਬ, ਅਮਰੀਕ ਸਿੰਘ ਆਲੀਵਾਲ, ਸ਼ਰਨਜੀਤ ਸਿੰਘ ਢਿੱਲੋਂ, ਮਨੀਸ਼ ਤਿਵਾੜੀ, ਰਵਨੀਤ ਬਿੱਟੂ ਲੁਧਿਆਣਾ ਤੋਂ ਹੀ ਸਨ।
ਸਮ੍ਰਿਤੀ ਈਰਾਨੀ ਨੂੰ ਹਰਾ ਕੇ ਅਮੇਠੀ ਤੋਂ ਸਾਂਸਦ ਬਣੇ ਕਿਸ਼ੋਰੀ ਲਾਲ ਸ਼ਰਮਾ ਪਿਛਲੇ 40 ਸਾਲਾਂ ਤੋਂ ਅਮੇਠੀ ਤੇ ਰਾਏਬਰੇਲੀ ਵਿਚ ਗਾਂਧੀ ਪਰਿਵਾਰ ਲਈ ਕੰਮ ਕਰਦੇ ਰਹੇ ਹਨ। ਕਿਸ਼ੋਰੀ ਲਾਲ ਸ਼ਰਮਾ ਨੇ ਸਮ੍ਰਿਤੀ ਈਰਾਨੀ ਨੂੰ ਹਰਾ ਕੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦੀ ਹਾਰ ਦਾ ਬਦਲਾ ਲਿਆ ਹੈ।
ਲੁਧਿਆਣਾ ਵਾਸੀ ਦੂਜੇ ਸਾਂਸਦ ਮਨੀਸ਼ ਤਿਵਾੜੀ ਹਨ ਜੋ ਇਸ ਵਾਰ ਚੰਡੀਗੜ੍ਹ ਤੋਂ ਸਾਂਸਦ ਬਣੇ ਹਨ। ਮਨੀਸ਼ ਤਿਵਾੜੀ ਪਹਿਲੀ ਵਾਰ ਸਾਲ 2004 ਵਿਚ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜੇ ਸਨ ਪਰ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਤੋਂ ਚੋਣ ਹਾਰ ਗਏ ਸਨ।
ਇਹ ਵੀ ਪੜ੍ਹੋ : ਆਧਾਰ ਕਾਰਡ ‘ਚ ਨਾਮ, ਪਤਾ ਤੇ ਜਨਮ ਮਿਤੀ ਨੂੰ ਮੁਫਤ ‘ਚ ਬਦਲਣ ਦਾ ਆਖਰੀ ਮੌਕਾ, ਇੰਝ ਕਰੋ ਅਪਡੇਟ
ਫਤਿਹਗੜ੍ਹ ਸਾਹਿਬ ਤੋਂ ਦੂਜੀ ਵਾਰ ਕਾਂਗਰਸੀ ਸਾਂਸਦ ਚੁਣੇ ਗਏ ਡਾ. ਅਮਰ ਸਿੰਘ ਵੀ ਲੁਧਿਆਣਾ ਦੇਰਾਏਕੋਟ ਦੇ ਰਹਿਣ ਵਾਲੇ ਹਨ। ਇਹ ਸ਼ਹਿਰ ਲੁਧਿਆਣਾ ਵਿਚ ਹੈ ਜਦੋਂ ਕਿ ਸੰਸਦਾ ਹਲਕਾ ਫਤਿਹਗੜ੍ਹ ਸਾਹਿਬ ਹੈ ਪੰਜਾਬ ਸਿਵਲ ਮੈਡੀਕਲ ਸਰਵਿਸਿਜ ਦੌਰਾਨ ਸਿਵਲ ਹਸਪਤਾਲ ਤੇ ਸਿਵਲ ਸਰਜਨ ਆਫਿਸ ਲੁਧਿਆਣਾ ਵਿਚ ਬਤੌਰ ਮੈਡੀਕਲ ਅਫਸਰ ਤਾਇਨਾਤ ਰਹੇ। ਹਾਲਾਂਕਿ 1981 ਵਿਚ ਉਹ ਆਈਏਐੱਸ ਚੁਣੇ ਗਏ।
ਵੀਡੀਓ ਲਈ ਕਲਿੱਕ ਕਰੋ -: