ਲੁਧਿਆਣਾ : ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸਖ਼ਤੀ ਵੀ ਵਧਾ ਦਿੱਤੀ ਗਈ ਹੈ। ਲੁਧਿਆਣਾ ‘ਚ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 36 ਕਿਲੋ ਭੁੱਕੀ ਦੇ ਫੁੱਲ, 500 ਗ੍ਰਾਮ ਅਫੀਮ ਅਤੇ 150 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਪਾਸੇ ਕਾਰਵਾਈ ਦਾ ਪਤਾ ਲੱਗਦਿਆਂ ਹੀ ਇੱਕ ਵਿਅਕਤੀ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।
ਥਾਣਾ ਲਾਡੋਵਾਲ ਦੀ ਪੁਲਿਸ ਨੇ 36 ਕਿਲੋ ਡੋਡੇ ਫੁੱਲ ਬਰਾਮਦ ਕੀਤੇ ਹਨ। ASI ਪ੍ਰੇਮ ਲਾਲ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਪੁਲਿਸ ਟੀਮ ਨਾਲ ਲਾਡੋਵਾਲ ਚੌਕ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਰਨੇਕ ਸਿੰਘ ਬੱਗਾ ਕਲਾਂ ਦੇ ਖੇਤਾਂ ਵਿੱਚ ਬੈਠਾ ਭੁੱਕੀ ਵੇਚਣ ਲਈ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ। ਜਦੋਂ ਉਕਤ ਜਗ੍ਹਾ ‘ਤੇ ਛਾਪੇਮਾਰੀ ਕੀਤੀ ਗਈ ਤਾਂ ਪੁਲਿਸ ਟੀਮ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਭੱਜ ਗਿਆ ਅਤੇ ਕਿਸੇ ਚੀਜ਼ ਨਾਲ ਭਰੀਆਂ ਦੋ ਬੋਰੀਆਂ ਉੱਥੇ ਛੱਡ ਦਿੱਤੀਆਂ। ਬੋਰੀਆਂ ਦੀ ਚੈਕਿੰਗ ਕਰਨ ‘ਤੇ 36 ਕਿਲੋ ਡੋਡੇ ਦੇ ਫੁੱਲ ਬਰਾਮਦ ਹੋਏ। ਮੁਲਜ਼ਮਾਂ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਜਮਾਲਪੁਰ ਵੱਲੋਂ ਇਕ ਮੁਲਜ਼ਮ ਨੂੰ 500 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ASI ਰਣਧੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਭਾਮੀਆਂ ਕਲਾਂ ਨੇੜੇ ਪੁਲਿਸ ਟੀਮ ਮੌਜੂਦ ਸੀ। ਇਸ ਦੌਰਾਨ ਮੁਹੱਲਾ ਸਿਮਰਨਜੀਤ ਨਗਰ ਦੀ ਰਹਿਣ ਵਾਲੀ ਪਰਮਿੰਦਰ ਕੌਰ ਨੇ ਹੱਥ ਵਿੱਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ। ਪੁਲਿਸ ਨੂੰ ਦੇਖ ਕੇ ਉਹ ਡਰ ਗਈ ਅਤੇ ਵਾਪਸ ਜਾਣ ਲੱਗੀ। ਸ਼ੱਕ ਦੇ ਆਧਾਰ ‘ਤੇ ਪਰਮਿੰਦਰ ਕੌਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮ ਨੂੰ 150 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਾਂਚ ਕਰ ਰਹੇ ਅਧਿਕਾਰੀ ਸਤਬੀਰ ਸਿੰਘ ਨੇ ਦੱਸਿਆ ਕਿ ਵੈਸ਼ਨੋ ਧਾਮ ਮੰਦਰ ਦੇ ਸਾਹਮਣੇ ਟੀ ਪੁਆਇੰਟ ਡਿਵੀਜ਼ਨ ਨੰਬਰ 7 ’ਤੇ ਪੁਲਿਸ ਗਸ਼ਤ ਕਰ ਰਹੀ ਸੀ। ਇਸ ਦੌਰਾਨ ਵਰਧਮਾਨ ਚੌਕ ਤੋਂ ਤਾਜਪੁਰ ਰੋਡ ਵੱਲ ਪੈਦਲ ਆ ਰਹੇ ਰਾਜਨ ਕੁਮਾਰ ਵਾਸੀ EWS ਕਲੋਨੀ ਤਾਜਪੁਰ ਰੋਡ ਦੀ ਤਲਾਸ਼ੀ ਲਈ ਗਈ ‘ਤਾਂ ਉਸ ਕੋਲੋਂ 150 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ ਹਨ। ਮੁਲਜ਼ਮਾਂ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।