ਪੰਜਾਬ ਦੇ ਲੁਧਿਆਣਾ ‘ਚ ਕਰੀਬ 4 ਦਿਨ ਪਹਿਲਾਂ ਬੜੇਵਾਲ ਰੋਡ ‘ਤੇ ਵਿਕਾਸ ਨਾਂ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸਰਾਭਾ ਨਗਰ ਥਾਣਾ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਕਾਸ ਦਾ ਕਤਲ ਕਰਨ ਵਾਲੇ ਨੌਜਵਾਨ ਉਸੇ ਇਲਾਕੇ ਦੇ ਰਹਿਣ ਵਾਲੇ ਉਸ ਦੇ ਦੋਸਤ ਸਨ। ਮੁਲਜ਼ਮਾਂ ਵਿੱਚੋਂ ਇੱਕ ਨਾਬਾਲਗ ਹੈ। ਮੁਲਜ਼ਮਾਂ ਦੀ ਪਛਾਣ ਸੂਰਜ ਉਰਫ ਗੁੱਲੂ ਅਤੇ ਮਨੋਜ ਸਾਹਨੀ ਵਜੋਂ ਹੋਈ ਹੈ।
ਰਾਤ ਕਰੀਬ 12 ਵਜੇ ਸੂਰਜ ਉਰਫ ਗੁੱਲੂ ਨਾਮਕ ਮੁਲਜ਼ਮ ਵਿਕਾਸ ਨੂੰ ਫੋਨ ਕਰਨ ਮਗਰੋਂ ਉਸ ਦੇ ਘਰ ਆਇਆ ਕਿ ਉਸ ਦੀ ਮਾਂ ਦੀ ਤਬੀਅਤ ਖਰਾਬ ਹੈ ਅਤੇ ਉਸ ਨੂੰ ਹਸਪਤਾਲ ਲਿਜਾਣਾ ਪਵੇਗਾ। ਇਸ ਮਗਰੋਂ ਉਹ ਵਿਕਾਸ ਨੂੰ ਪਿਹਲਾਂ ਨੂੰ ਸ਼ਰਾਬ ਦੇ ਠੇਕੇ ‘ਤੇ ਲੈ ਗਏ ਅਤੇ ਉਸ ਤੋਂ ਬਾਅਦ ਵਿਕਾਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ 48 ਘੰਟਿਆਂ ਦੇ ਅੰਦਰ ਹੀ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਚੀਆ ਸੀਡਜ਼ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਇਹ ਅਣਗਿਣਤ ਫਾਇਦੇ, ਜਾਣੋ ਕਿਵੇਂ ਕਰਨਾ ਹੈ ਸੇਵਨ?
ACP ਵੈਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ SHO ਪਰਮਵੀਰ ਸਿੰਘ ਦੀ ਪੁਲਿਸ ਪਾਰਟੀ ਨੇ ਤਿੰਨਾਂ ਮੁਲਜ਼ਮਾਂ ਨੂੰ ਫੜ ਲਿਆ ਹੈ। ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਕਤਲ ਦੀ ਕੋਈ ਯੋਜਨਾ ਨਹੀਂ ਸੀ। ਤਿੰਨੋਂ ਨੌਜਵਾਨਾਂ ਨੇ ਤੁਰੰਤ ਵਿਕਾਸ ‘ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਬਾਕੀ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਰਿਮਾਂਡ ਦੌਰਾਨ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: