ਲੁਧਿਆਣਾ ਦੇ ਬਾਲ ਕਲਾਕਾਰ ਯੁਵਰਾਜ ਚੌਹਾਨ ਜਿਸ ਨੂੰ ਗੂਗਲ ਕਾਰਪੈਂਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ ਆਪਣੇ ਹੁਨਰ ਨਾਲ ਇੱਕ ਵਾਰ ਫਿਰ
ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਯੁਵਰਾਜ ਚੌਹਾਨ ਨੇ ਸੰਵਿਧਾਨ ਨਿਰਮਾਤਾ ਡਾ ਬੀ.ਆਰ ਅੰਬੇਡਕਰ ਦੇ ਜਨਮ ਦਿਵਸ ਮੌਕੇ ਮੇਖਾਂ ਨਾਲ ਉਹਨਾਂ ਦੀ ਤਸਵੀਰ ਬਣਾਈ ਹੈ ਤੇ ਇੱਕ ਹੋਰ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ।
ਜਿਕਰਯੋਗ ਹੈ ਕਿ ਬਾਲ਼ ਕਲਾਕਾਰ ਯੁਵਰਾਜ ਸਿੰਘ ਚੋਹਾਨ ਹੱਥੀ ਦਸਤਕਾਰੀ ਨਾਲ ਸੰਸਾਰ ਪੱਧਰ ਤੇ ਪਹਿਚਾਣ ਵੀ ਬਣਾ ਚੁੱਕਾ ਹੈ। ਪਰ ਉਸ ਨੇ ਇਕ ਵਾਰ ਫਿਰ ਆਪਣੀ ਕਲਾ ਨਾਲ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਸਨੇ ਹਰ ਪਰਕਾਰ ਦੀ ਮੇਖਾਂ ਅਤੇ ਪੈਚਾਂ ਨਾਲ ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦੀ 3ਡੀ ਪੇਂਟਿੰਗ ਹੀ ਤਿਆਰ ਕਰ ਦਿੱਤੀ ਜਿਸ ਦਾ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ, ਜਿਹੜਾ ਕਿ 14 ਅਪ੍ਰੈਲ ਸ਼੍ਰੀ ਅਬੇਦਕਰ ਜਯੰਤੀ ਨੂੰ ਸਮਰਪਿਤ ਹੈ।
ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਡਾ. ਭੀਮ ਰਾਓ ਅੰਬੇਡਕਰ ਦੇ ਪੈਰੋਕਾਰ ਹਨ ਕਿਸੇ ਅੰਬੇਡਕਰ ਪੈਰੋਕਾਰ ਨੇ ਭਰੋਸਾ ਦਿਵਾਇਆ ਹੈ ਕਿ ਅਮਰੀਕਾ ਦੀ ਸਭ ਤੋਂ ਬੜੀ ਯੂਨੀਵਰਸਿਟੀ ਵਿਚ ਇਸ ਅਦਭੁਤ 3ਡੀ ਪੇਂਟਿੰਗ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ‘ਤੇ ਗੂਗਲ ਕਾਰਪੇਂਟਰ ਦੇ ਪਿਤਾ ਸਟੇਟ ਅਵਾਰਡੀ ਚਰਨਜੀਤ ਸਿੰਘ ਚੰਨੀ ਕਿਹਾ ਕਿ ਜੇਕਰ ਪਤਾ ਹੁੰਦਾ ਉਨ੍ਹਾਂ ਵੱਲੋਂ ਤਿਆਰ ਕੀਤੀ ਪੇਂਟਿੰਗ ਏਨੇ ਵੱਡੇ ਪੱਧਰ ਤੇ ਪ੍ਰਕਾਸ਼ਿਤ ਹੋਣੀ ਹੈ ਤਾਂ ਉਹ ਇਸ ਤੋਂ ਵੀ ਕਈ ਗੁਣਾਂ ਵੱਡੀ ਪੇਟਿੰਗ ਤਿਆਰ ਕਰਦੇ ਅਤੇ ਆਪਣੇ ਸਾਈਨ ਦੀ ਥਾਂ ਪੇਂਟਿੰਗ ਤੇ ਬੀ ਵੀ ਐਮ ਦਾ ਲੋਗੋ ਲਾਉਣ।
ਇਹ ਵੀ ਪੜ੍ਹੋ : ਕੀ ਤੁਸੀਂ ਧੂੜ-ਮਿੱਟੀ ਦੀ ਐਲਰਜੀ ਤੋਂ ਹੋ ਪ੍ਰੇਸ਼ਾਨ? ਅਪਣਾਓ ਇਨ੍ਹਾਂ 7 ਆਸਾਨ ਘਰੇਲੂ ਨੁਸਖਿਆਂ ਨੂੰ
ਗੂਗਲ ਕਾਰਪੇਂਟਰ ਯੁਵਰਾਜ ਨੇ ਸਪੱਸਟੀਕਰਨ ਦਿੱਤਾ ਕਿ ਉਸਨੂੰ ਆਪਣੇ ਸਕੂਲ ਭਾਰਤੀ ਵਿਦਿਆ ਮੰਦਿਰ ਤੇ ਬਹੁਤ ਮਾਣ ਹੈ ਜਿਹੜਾ ਕਿ ਉਸਦੀ ਉਮੀਦਾ ਨੂੰ ਪਰ ਲਾ ਕੇ ਹਮੇਸ਼ਾ ਉਡਾਰੀ ਦਿੰਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਰੈਲੀ ਕਰਨ ਮੌਕੇ ਉਹਨਾਂ ਦੀ ਲਾਈਵ ਤਸਵੀਰ ਬਣਾਉਣ ਦੀ ਗੱਲ ਵੀ ਆਖੀ ਜਿਸ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: