ਅੰਮ੍ਰਿਤਸਰ:- ਬੀਤੇ ਕਾਫੀ ਸਮੇ ਤੌ ਵਿਵਾਦਾਂ ਵਿਚ ਘਿਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਬਣਾਏ ਜਾ ਰਹੇ ਜੌੜੇ ਘਰ ਅਤੇ ਪਾਰਕਿੰਗ ਦੀ ਇਮਾਰਤ ਦੀ ਉਸਾਰੀ ਜਾ ਅਜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇਆ ਵਲੌ ਸੰਗਤਾ ਦੇ ਸਹਿਯੋਗ ਨਾਲ ਬੇਸਮੈਂਟ ਦੀ ਇਮਾਰਤ ਦਾ ਲੈਟਰ ਦੀ ਸੇਵਾ ਆਰੰਭ ਕੀਤੀ ਗਈ ਜਿਸਦੇ ਚਲਦੇ ਜਿਥੇ ਕਾਰਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅਤੇ ਸਿੰਘ ਸਾਬ ਵਲੌ ਸੰਗਤਾ ਦਾ ਧੰਨਵਾਦ ਕਰਦਿਆਂ ਇਹਨਾ ਇਮਾਰਤ ਦੀ ਉਸਾਰੀ ਦੀ ਵਧਾਈ ਦਿਤੀ ਗਈ।
ਉਥੇ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੌ ਇਸ ਸੇਵਾ ਸੰਬਧੀ ਗਲਬਾਤ ਕਰਦਿਆਂ ਕਿਹਾ ਕਿ ਇਹ ਸੇਵਾ ਦੀ ਆਰੰਭਤਾ ਅਜ ਕਾਰਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਵਲੌ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਜਿਸ ਨਾਲ ਇਥੇ ਸਿਖੀ ਵਿਰਾਸਤ ਨੂੰ ਦਰਸਾਉਂਦੀਆਂ ਬਹੁਤ ਹੀ ਖੂਬਸੂਰਤ ਇਮਿਰਤ ਬਣਨ ਜਾ ਰਹੀ ਹੈ ਜਿਸ ਵਿਚ ਸੰਗਤਾ ਲਈ ਜੌੜੇ ਘਰ ਦੇ ਨਾਲ ਨਾਲ ਸਕੂਟਰ ਮੋਟਰਸਾਈਕਲ ਪਾਰਕਿੰਗ ਵੀ ਬਣਾਈ ਜਾ ਰਹੀ ਹੈ ਜਿਸ ਨਾਲ ਆਉਣ ਵਾਲੇ ਸਮੇ ਵਿਚ ਸੰਗਤਾ ਨੂੰ ਕਾਫੀ ਸੁਵਿਧਾਵਾ ਮਿਲਣਗੀਆ। ਬਾਕੀ ਰਹੀ ਇਸ ਇਮਾਰਤ ਨੂੰ ਲੈ ਕੇ ਵਿਵਾਦਾਂ ਦੀ ਗਲ ਤੇ ਇਹ ਸਰਕਾਰਾਂ ਦੀ ਬਹੁਤ ਵਡੀ ਸਾਜਿਸ਼ ਦਾ ਹਿੱਸਾ ਹੈ ਜੌ ਸ੍ਰੋਮਣੀ ਕਮੇਟੀ ਨੂੰ ਖਤਮ ਕਰਨ ਲਈ ਇਹ ਸਭ ਕੁਝ ਕਰ ਰਹੀਆ ਹਨ ਕਿਉਕਿ ਪਹਿਲਾ ਹੀ ਦੋ ਤਖਤਾਂ ਦੀਆ ਕਮੇਟੀ ਆ ਤੇ ਸਰਕਾਰਾਂ ਵਲੌ ਖੁਦ ਮੁਖਤਿਆਰੀ ਦਿਖਾਈ ਦੇ ਆਪਣੇ ਪ੍ਰਧਾਨ ਕਾਬਜ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇ ਵਿਚ ਸ੍ਰੋਮਣੀ ਕਮੇਟੀ ਨੂੰ ਵੀ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਜਿਸ ਲਈ ਸੰਗਤਾ ਨੂੰ ਵਿਵਾਦਾਂ ਨੂੰ ਛਡ ਇਕਜੁਟ ਹੋਣ ਦੀ ਲੋੜ ਹੈ।