Amritsar roadways bus overturns: ਅੱਜ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਬੱਸ ਅਚਾਨਕ ਆਪਣਾ ਟਾਇਰ ਗੁਆਉਣ ਤੋਂ ਬਾਅਦ ਸੰਤੁਲਨ ਗੁਆ ਬੈਠੀ ਅਤੇ ਜੰਡਿਆਲਾ ਨੇੜੇ ਪਲਟ ਗਈ। ਇਸ ਘਟਨਾ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰ ਦੇ ਅਨੁਸਾਰ ਸਰਕਾਰ ਉਨ੍ਹਾਂ ਤੋਂ ਰਾਡ ਟੈਕਸ ਲੈਂਦੀ ਹੈ।
ਉਸਦਾ ਕਹਿਣਾ ਸੀ ਕਿ ਬੱਸ ਅੰਦਰ 25 ਸਵਾਰੀਆਂ ਬੈਠੀਆਂ ਸਨ ਅਤੇ ਮਹਿਲਾਵਾਂ ਨੂੰ ਜ਼ਿਆਦਾ ਸੱਟ ਲੱਗੀ ਹੈ। ਉੱਥੇ ਹੀ ਪੁਲਿਸ ਅਨੁਸਾਰ ਇਹ ਬੱਸ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਸੀ ਅਤੇ ਅਚਾਨਕ ਟਾਇਰ ਪੈਂਚਰ ਹੋਣ ਕਾਰਨ ਬੱਸ ਪਲਟ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।