ਅੰਮ੍ਰਿਤਸਰ : ਓਡੀਸ਼ਾ ਦੇ ਰਾਜਗਾਂਗਪੁਰ ਦੇ ਕੁਤਰਾ ਬਲਾਕ ਦੇ ਰਹਿਣ ਵਾਲੇ ਬਿਰਜੂ ਉਰਫ ਕੁੱਲੂ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਸੀ ਅਤੇ ਉਹ ਕਾਫੀ ਦੇਰ ਤੋਂ ਘਰ ਪਰਤਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਅੱਜ ਉਸ ਦਾ ਇੰਤਜ਼ਾਰ ਖਤਮ ਹੋ ਗਿਆ। ਘਰ ਵਾਪਸ ਪਰਤਦੇ ਸਮੇਂ ਉਸ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਨ ਵੀ ਸੀ। ਬਿਰਜੂ ਨੂੰ ਅਟਾਰੀ ਸੜਕ ਰਸਤੇ ਤੋਂ ਵਾਪਸ ਓਡੀਸ਼ਾ ਭੇਜਿਆ ਜਾ ਰਿਹਾ ਹੈ। ਪਿਛਲੇ 15 ਦਿਨਾਂ ਤੋਂ ਉਹ ਨਾਰਾਇਣਗੜ੍ਹ ਕਮਿਊਨਿਟੀ ਹੈਲਥ ਸੈਂਟਰ ‘ਚ ਗੁੰਮਸੁੰਮ ਸੀ ਪਰ ਆਪਣੇ ਘਰ ਜਾਣ ਦੀ ਗੱਲ ‘ਤੇ ਮੁਸਕਰਾ ਰਿਹਾ ਸੀ ਤੇ ਸੈਂਟਰ ‘ਚ ਤਾਇਨਾਤ ਮੁਲਾਜ਼ਮਾਂ ਨਾਲ ਵੀ ਕਾਫੀ ਗੱਲਬਾਤ ਕਰ ਰਿਹਾ ਸੀ। ਸੁੰਦਰਗੜ੍ਹ ਦੇ ਅਧਿਕਾਰੀ ਡਿਪਟੀ ਕਮਿਸ਼ਨਰ ਦਫਤਰ ‘ਚ ਮੰਗਲਵਾਰ ਸਵੇਰੇ ਮਨਜ਼ੂਰੀ ਮਿਲਣ ਤੋਂ ਬਾਅਦ ਰਾਜਗਾਂਗਪੁਰ ਜਿਲ੍ਹਾ ਦੇ ਕੁਤਰਾ ਬਲਾਕ ਦੇ ਰਹਿਣ ਵਾਲੇ ਬਿਰਜੂ ਉਰਫ ਕੁੱਲੂ ਨੂੰ ਬੋਲੈਰੋ ਗੱਡੀ ਤੋਂ ਲੈ ਕੇ ਓਡੀਸ਼ਾ ਲਈ ਰਵਾਨਾ ਹੋ ਗਏ। ਉਸ ਨੂੰ ਆਪਣੇ ਮਾਂ-ਪਿਓ ਦੇ ਜਾਣ ਦਾ ਦੁੱਖ ਹੈ ਕਿਉਂਕਿ ਜਦੋਂ ਉਹ ਗਲਤੀ ਨਾਲ ਪਾਕਿਸਤਾਨ ਗਿਆ ਸੀ ਤਾਂ ਉਸ ਦੇ ਮਾਂ-ਪਿਓ ਜ਼ਿੰਦਾ ਸਨ ਪਰ ਉਸ ਨੂੰ ਪਾਕਿਸਤਾਨ ‘ਚ ਕੈਦ ਦੀ ਸੂਚਨਾ ਦੇ ਕੁਝ ਸਮੇਂ ਬਾਅਦ ਦੋਵੇਂ ਹੀ ਇਸ ਦੁਨੀਆ ਤੋਂ ਅਲਵਿਦਾ ਹੋ ਗਏ।
ਬਿਰਜੂ ਨੂੰ ਘਰ ਲੈ ਜਾਣ ਲਈ ਕੁਤਰਾ ਬਲਾਕ ਦੇ ਅਧਿਕਾਰੀ ਮਦਨ ਸਿੰਘ ਬਲੈਰੋ ਜੀਪ ‘ਚ ਸੋਮਵਾਰ ਨੂੰ ਹੀ ਅੰਮ੍ਰਿਤਸਰ ਪੁੱਜ ਗਏ ਸਨ। ਇਸ ਨਾਲ ਬਿਰਜੂ ਦਾ ਕੋਈ ਪਰਿਵਾਰਕ ਮੈਂਬਰ ਨਹੀਂ ਪੁੱਜਾ। ਪਾਕਿਸਤਾਨ ਦੀ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਬਿਰਜੂ ਚਾਰ ਹੋਰ ਭਾਰਤੀ ਨਾਗਰਿਕਾਂ ਨਾਲ ਰਿਹਾਅ ਹੋ ਕੇ 26 ਅਕਤੂਬਰ ਨੂੰ ਅਟਾਰੀ ਸਰਹੱਦ ਦੇ ਰਸਤੇ ਭਾਰਤ ਪੁੱਜਾ ਸੀ। ਬਿਰਜੂ ਆਪਣੇ ਪਿੰਡ ਤੋਂ ਰਾਂਚੀ ‘ਚ ਕੰਮ ਕਰਨ ਲਈ ਗਿਆ ਸੀ। 20 ਸਾਲ ਹਿਲਾਂ ਇਥੋਂਉਹ ਭਾਰਤ-ਪਾਕਿ ਦੀ ਸਰਹੱਦ ‘ਤੇ ਪੁੱਜਾ ਅਤੇ ਪਾਕਿਸਤਾਨ ‘ਚ ਦਾਖਲ ਹੁੰਦੇ ਹੀ ਪਾਕਿ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਸੀ।
ਬਿਰਜੂ ਨਾਲ ਹੋਰ ਚਾਰ ਵਿਅਕਤੀ ਵੀ ਰਿਹਾਅ ਹੋਏ ਸਨ। ਇਨ੍ਹਾਂ ‘ਚੋਂ ਇੱਕ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਘਣਸ਼ਿਆਮ ਕੁਮਾਰ ਵੀ ਆਪਣੇ ਘਰ ਪੁੱਜ ਚੁੱਕੇ ਹਨ ਪਰ ਬਾਕੀ ਤਿੰਨ ਸਾਥੀ ਆਂਧਰਾ ਪ੍ਰਦੇਸ਼ ਦੇ ਸਤੀਸ਼ ਭੋਗ, ਕਾਨਪੁਰ ਦੇ ਕਾਂਜੀ ਮੁਹੱਲਾ ਨਿਵਾਸੀ ਸ਼ਮਸ਼ੂਦੀਨ ਅਤੇ ਸੋਨੂੰ ਸਿੰਘ ਨੂੰ ਅਜੇ ਘਰ ਜਾਣ ਦਾ ਇੰਤਜ਼ਾਰ ਹੈ।