ਜ਼ਿਲ੍ਹਾ ਤਰਨਤਾਰਨ ਵਿਖੇ ਕਸਬਾ ਚੋਹਲਾ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਹਾਲੀ ਰੋਡ ਉਤੇ 2 ਮੰਜ਼ਿਲਾ ਆਈਲੈਟਸ ਸੈਂਟਰ ਦੀ ਬਿਲਡਿੰਗ ਢਹਿ ਢੇਰੀ ਹੋ ਗਈ ਹੈ। ਅਕੈਡਮੀ ਦਾ ਨਾਂ ਬਲੈਕ ਸਟੋਨ ਅਕੈਡਮੀ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਸ ਆਈਲੈਟਸ ਸੈਂਟਰ ਵਿਚ ਰੋਜ਼ਾਨਾ 45 ਤੋਂ 50 ਵਿਦਿਆਰਥੀ ਪੜ੍ਹਨ ਆਉਂਦੇ ਹਨ। ਅੱਜ ਜਦੋਂ 4 ਵਜੇ ਦੇ ਲਗਭਗ ਵਿਦਿਆਰਥੀਆਂ ਨੂੰ ਛੁੱਟੀ ਹੋ ਜਾਂਦੀ ਹੈ ਤੇ ਮਾਲਕ ਸੈਂਟਰ ਨੂੰ ਤਾਲਾ ਲਗਾ ਕੇ ਚਲੇ ਜਾਂਦੇ ਹਨ ਤਾਂ 20 ਤੋਂ 25 ਮਿੰਟਾਂ ਵਿਚ ਦੀਵਾਰਾਂ ਵਿਚ ਪਾੜ ਪੈ ਜਾਂਦੇ ਹਨ ਤੇ ਦੇਖਦੇ ਹੀ ਦੇਖਦੇ ਬਿਲਡਿੰਗ ਡਿੱਗ ਜਾਂਦੀ ਹੈ। ਸੈਂਟਰ ਦੇ ਮਾਲਕ ਨੂੰ ਜਦੋਂ ਆਈਲੈਂਟਸ ਸੈਂਟਰ ਡਿਗਣ ਬਾਰੇ ਫੋਨ ਆਉਂਦਾ ਹੈ ਤਾਂ ਉਸ ਦੇ ਹੋਸ਼ ਉਡ ਜਾਂਦੇ ਹਨ। ਉਹ ਸ਼ੁਕਰ ਮਨਾਉਂਦਾ ਹੈ ਕਿ ਜਦੋਂ ਬਿਲਡਿੰਗ ਡਿੱਗੀ ਤਾਂ ਉਸ ਸਮੇਂ ਸੈਂਟਰ ਵਿਚ ਕੋਈ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ EC ਦਾ ਵੱਡਾ ਫੈਸਲਾ, ਅੱਜ ਸ਼ਾਮ ਤੋਂ 19 ਅਪ੍ਰੈਲ ਤੱਕ ਬੰਦ ਰਹਿਣਗੇ ਸ਼.ਰਾਬ ਦੇ ਠੇਕੇ
ਮੌਕੇ ‘ਤੇ ਮੌਜੂਦ ਲੋਕ 2 ਮੰਜ਼ਿਲਾ ਬਿਲਡਿੰਗ ਡਿੱਗਦੀ ਦੇਖ ਉਨ੍ਹਾਂ ਦੇ ਹੋਸ਼ ਉਡ ਜਾਂਦੇ ਹਨ। ਗਨੀਮਤ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਚਾਰੇ ਪਾਸੇ ਲੋਕ ਡਰੇ ਹੋਏ ਹਨ। ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।