ਕਰਤਾਰਪੁਰ ਸਥਿਤ ਜੰਗ-ਏ-ਆਜਾਦੀ ਮੈਮੋਰੀਅਲ ਸਮਾਰਕ ਮਾਮਲੇ ਨੂੰ ਲੈ ਕੇ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ। ਕੇਸ ਵਿਚ ਪੰਜਾਬ ਦੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਸਣੇ 26 ਲੋਕਾਂ ‘ਤੇ FIR ਦਰਜ ਕੀਤੀ ਗਈ ਹੈ ਤੇ ਨਾਲ ਹੀ ਦੋ SDO ਰੈਂਕ ਦੇ ਦੋ ਅਧਿਕਾਰੀਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ।
ਵਿਜੀਲੈਂਸ ਨੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ। 6 ਦਿਨ ਦੇ ਅੰਦਰ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਵਿਜੀਲੈਂਸ ਨੇ ਲੰਬੀ ਜਾਂਚ ਦੇ ਬਾਅਦ ਇਹ ਮਾਮਲਾ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਵੇਂ ਐੱਸਡੀਓ ਉਕਤ ਘਪਲੇ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਪਰਿਯੋਜਨਾ ਦੇ ਘਪਲੇ ਵਿਚ ਸਿੱਧੀ ਸ਼ਮੂਲੀਅਤ ਸੀ। ਹਾਲਾਂਕਿ ਇਸ ਨੂੰ ਲੈ ਕੇ ਜਲੰਧਰ ਰੇਂਜ ਦੇ ਐੱਸਐੱਸਪੀ ਵਿਜੀਲੈਂਸ ਰਾਜੇਸ਼ਵਰ ਸਿੱਧੂ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।
ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਪਿਛਲੇ ਸਾਲ ਮਾਰਚ ਮਹੀਨੇ ਵਿਚ ਇਸ ਪ੍ਰਾਜੈਕਟ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਸੀ। ਸ਼ਿਕਾਇਤ ਹੈ ਕਿ ਇਸ ਪ੍ਰਾਜੈਕਟ ਵਿਚ ਫੰਡ ਦਾ ਗਲਤ ਇਸਤੇਮਾਲ ਹੋਇਆ ਜਿਸ ਲਈ ਕੁਝ ਸਮਾਂ ਪਹਿਲਾਂ ਪ੍ਰਬੰਧ ਕਮੇਟੀ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਨੂੰ ਵੀ ਤਲਬ ਕੀਤਾ ਗਿਆ ਸੀ।
ਇਸ ਪ੍ਰਾਜੈਕਟ ਦਾ ਬਜਟ 315 ਕਰੋੜ ਰੁਪਏ ਸੀ। ਜਾਂਚ ਵਿਚ ਵਿਜੀਲੈਂਸ ਨੇ 2014-16 ਵਿਚ ਇਸ ਦੇ ਨਿਰਮਾਣ ਦੌਰਾਨ ਕਿੰਨੇ ਪੈਸੇ ਪਾਸ ਕੀਤੇ ਸਨ, ਪੈਸਿਆਂ ਦਾ ਇਸਤੇਮਾਲ ਕਿਵੇਂਤੇ ਕਿਥੇ ਕੀਤਾ ਗਿਆ ਇਸ ਨਾਲ ਸਬੰਧਤ ਤੱਥਾਂ ਦੀ ਜਾਂਚ ਵਿਜੀਲੈਂਸ ਕਰ ਰਹੀ ਹੈ। ਜਿਹੜੇ ਅਧਿਕਾਰੀਆਂ ਦੀ ਦੇਖ-ਰੇਖ ਵਿਚ ਪੈਸੇ ਵੰਡੇ ਗਏ ਉਨ੍ਹਾਂ ਤੋਂ ਵੀ ਵਿਸਥਾਰ ਨਾਲ ਪੁੱਛਗਿਛ ਕੀਤੀ ਗਈ ਸੀ ਪਰ ਹੁਣ ਵਿਜੀਲੈਂਸ ਨੇ ਕੇਸ ਦਰਜ ਕਰਕੇ ਪਹਿਲੀ ਗ੍ਰਿਫਤਾਰੀ ਕਰ ਲਈ ਹੈ।
ਦੱਸ ਦੇਈਏ ਕਿ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਨੋਟਿਸ ਭੇਜ ਕੇ 17 ਸਵਾਲਾਂ ਦੇ ਜਵਾਬ ਮੰਗੇ ਸਨ। ਜੰਗ-ਏ-ਆਜ਼ਾਦੀ ਸਮਾਰਕ ਨੂੰ ਲੈ ਕੇ ਪਹਿਲਾਂ ਨੋਟਿਸ ਵਿਜੀਲੈਂਸ ਨੇ 24 ਮਈ 2023 ਨੂੰ ਭੇਜਿਆ ਸੀਤੇ ਹਮਦਰਦ ਨੂੰ 29 ਜੂਨ 2023 ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਬਰਜਿੰਦਰ ਸਿੰਘ ਨੇ ਆਪਣੇ ਬਿਜ਼ੀ ਸ਼ੈਡਿਊਲ ਦਾ ਹਵਾਲਾ ਦਿੰਦੇ ਹੋਏ ਵਿਜੀਲੈਂਸ ਨੂੰ ਪੱਤਰ ਲਿਖਿਆ ਸੀ।
ਇਹ ਵੀ ਪੜ੍ਹੋ : ਕੋਰੀਆ ‘ਚ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ-2 ‘ਚ ਪ੍ਰਨੀਤ ਕੌਰ ਨੇ ਗੱਡੇ ਝੰਡੇ, ਭਾਰਤੀ ਟੀਮ ਨੇ ਫ਼ਾਈਨਲ ‘ਚ ਬਣਾਈ ਥਾਂ
ਪੱਤਰ ਵਿਚ ਬਰਜਿੰਦਰ ਨੇ ਪੇਸ਼ ਹੋਣ ਲਈ 10 ਦਿਨ ਦਾ ਸਮਾਂ ਮੰਗਿਆ ਸੀ। ਵਿਜੀਲੈਂਸ ਨੇ ਹਮਦਰਦ ਦੇ ਪੱਤਰ ‘ਤੇ ਵਿਚਾਰ ਕਰਦੇ ਹੋਏ 9 ਜੂਨ 2023 ਨੂੰ ਤਲਬ ਕੀਤਾ ਸੀ ਪਰ ਵਿਜੀਲੈਂਸ ਤੋਂ ਛੋਟ ਮਿਲਦੇ ਹੀ ਇਸ ਦੌਰਾਨ ਉਹ ਪੰਜਾਬ ਤੇ ਹਾਈਕੋਰਟ ਚਲੇ ਗਏ। 1 ਜੂਨ 2023 ਵਿਚ ਹਾਈਕੋਰਟ ਵਿਚ ਸੁਣਵਾਈ ਹੋਈ। ਇਸ ਵਿਚ ਕੋਰਟ ਨੇ ਕਿਹਾ ਸੀ ਕਿ ਬਰਜਿੰਦਰ ਸਿੰਘ ਨੂੰ ਪ੍ਰਸ਼ਨਾਵਲੀ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਵਿਜੀਲੈਂਸ ਨੇ 17 ਸਵਾਲ ਲਿਖੇ ਸਨ।
ਵੀਡੀਓ ਲਈ ਕਲਿੱਕ ਕਰੋ -: