ਲੁਧਿਆਣਾ : ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੀਤੀ ਰਾਤ ਵੱਖ-ਵੱਖ ਚੋਣ ਜਲਸਿਆਂ ਤੇ ਮੀਟਿੰਗਾਂ ‘ਚ ਸ਼ਮੂਲੀਅਤ ਕੀਤੀ, ਕਿਚਲੂ ਨਗਰ ਵਿਖੇ ਵਾਰਡ ਨੰਬਰ 82 ਦੇ ਇੰਚਾਰਜ ਸੰਜੇ ਗੋਂਸਾਈ ਅਤੇ ਨਹਿਰੂ ਨਗਰ ਵਿਖੇ ਵਿਨੀਤਪਾਲ ਸਿੰਘ ਮੌਂਗਾ, ਰੁਪਿੰਦਰਜੀਤ ਕੌਰ ਮੌਂਗਾ ਮੀਤ ਮਹਿਲਾ ਮੋਰਚਾ ਲੁਧਿਆਣਾ ਸ਼ਹਿਰੀ ਵੱਲੋਂ ਆਯੋਜਿਤ ਮੀਟਿੰਗਾਂ ‘ਚ ਰਵਨੀਤ ਬਿੱਟੂ ਨੇ ਵੋਟਰਾਂ ਨੂੰ ਭਾਜਪਾ ਦੇ ਹੱਕ ‘ਚ ਲਾਮਬੰਦ ਕੀਤਾ।
ਇਸ ਮੌਕੇ ‘ਤੇ ਉਹਨਾਂ ਨਾਲ ਸ਼ੀਨੂੰ ਚੁੱਘ ਪ੍ਰਧਾਨ ਮਹਿਲਾ ਮੋਰਚਾ ਲੁਧਿਆਣਾ ਸ਼ਹਿਰੀ, ਨਰਿੰਦਰਪਾਲ ਸਿੰਘ ਮੱਲ੍ਹੀ, ਪੁਸ਼ਪਿੰਦਰ ਸਿੰਘਲ, ਸੁਨੀਲ ਮਹਿਰਾ, ਅਮਰਜੀਤ ਟਿੱਕਾ, ਸੰਜੀਵ ਮੋਦਗਿੱਲ, ਚੰਦਨ ਗੁਪਤਾ, ਬਲਦੇਵ ਸਹਾਏ ਸਿੰਗਲਾ, ਸ਼ਿਵਮ ਪੁਰੀ, ਰਾਮ ਲੁਭਾਇਆ, ਰਾਸ਼ੀ ਅਗਰਵਾਲ, ਮੋਨੀਕਾ ਗੌਂਸਾਈ, ਮੰਡਲ ਪ੍ਰਧਾਨ ਪ੍ਰਿੰਸ ਭੰਡਾਰੀ, ਜਨਰਲ ਸਕੱਤਰ ਮਹਿਲਾ ਮੋਰਚਾ ਜੋਤੀ ਸ਼੍ਰੀਵਾਸਤਵਾ, ਰੀਨਾ ਜੈਨ ਕਾਰਜਕਾਰੀ ਮੈਬਰ, ਕੰਵਲਜੀਤ ਸਿੰਘ ਮੌਂਗਾ, ਯੋਗੇਸ਼ ਸ਼ਰਮਾ ਮੰਡਲ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਮੰਡਲ, ਸੁਖਵਿੰਦਰਪਾਲ ਸਿੰਘ ਕਿਸਾਨ ਆਗੂ, ਅਭਿਲੇਸ਼ ਕੁਮਾਰ, ਆਦਿ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੁੰਦੇ ਹਨ, ਪੰਜਾਬੀਆਂ ਨੇ ਪ੍ਰਤੱਖ ਦੇਖਿਆ ਹੈ ਕਿ ਕਿਵੇਂ ਭਾਜਪਾ ਨੇ ਹੇਂਠਾਂ ਡਿੱਗੇ ਯੂਪੀ ਵਰਗੇ ਰਾਜ ਨੂੰ ਅਸਮਾਨ ‘ਤੇ ਲਾ ਦਿੱਤਾ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਲੁਧਿਆਣਾ ਦੀ ਤਰੱਕੀ ਚਾਹੁੰਦੇ ਹਨ, ਜੇ ਤੁਸੀਂ ਚਾਹੁੰਦੇ ਹੋ ਕਿ ਲੁਧਿਆਣਾ ‘ਚ ਮੈਟਰੋ ਆਵੇ, ਇਲੈਕਟ੍ਰਿਕ ਵਾਹਨ ਚੱਲਣ ਤਾਂ ਭਾਜਪਾ ਦੇ ਹੱਥ ਮਜਬੂਤ ਕਰੋ, ਤੁਸੀਂ ਸੋਚ ਨਹੀਂ ਸਕਦੇ ਪੀਐੱਮ ਮੋਦੀ ਪੰਜਾਬ ਦੀ ਬਿਹਤਰੀ ਲਈ ਕੀ ਸੋਚ ਕੇ ਬੈਠੇ ਹਨ, ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਲਈ ਸਾਨੂੰ ਕੇਂਦਰ ‘ਚ ਭਾਈਵਾਲ ਬਣਨਾ ਹੀ ਪਵੇਗਾ।
ਇਹ ਵੀ ਪੜ੍ਹੋ : BJP ਆਗੂ ਸਵਰਨ ਸਲਾਰੀਆ ‘ਆਪ’ ‘ਚ ਸ਼ਾਮਲ, CM ਮਾਨ ਦੀ ਹਾਜ਼ਰੀ ‘ਚ ਜੁਆਇਨ ਕੀਤੀ ਪਾਰਟੀ
ਇਸ ਲਈ ਜਰੂਰੀ ਹੈ ਕਿ ਆਉਣ ਵਾਲੀ 1 ਨੂੰ ਭਾਜਪਾ ਦੇ ਕਮਲ ਦੇ ਫੁਲ ਵਾਲਾ ਬਟਨ ਦਬਾਅ ਕੇ ਭਾਜਪਾ ਨੂੰ ਜਿਤਾਓ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੋ।
ਵੀਡੀਓ ਲਈ ਕਲਿੱਕ ਕਰੋ -: