ਟੀਵੀ ਰਿਐਲਟੀ ਸ਼ੋਅ ਕਿਸਮੇ ਕਿਤਨਾ ਹੈ ਦਮ ਦਾ ਗ੍ਰੈਂਡ ਫਿਨਾਲੇ ਮਲੇਰਕੋਟਲਾ ਦੇ ਆਸ਼ਪਿੰਦਰ ਸਿੰਘ ਨੇ ਜਿੱਤ ਲਿਆ ਹੈ। ਰਸ਼ਪਿੰਦਰ ਸਿੰਘ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੇ ਗਰੈਂਡ ਫਿਨਾਲੇ ਤੱਕ ਪਹੁੰਚਣ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਮਲੇਰਕੋਟਲਾ ਵਾਲਕੈਨੋ ਅਕੈਡਮੀ ਵਿੱਚ ਟ੍ਰੇਨਿੰਗ ਲੈਣ ਜਾਂਦਾ ਸੀ। ਆਸ਼ਪਿੰਦਰ ਸਿੰਘ ਤੇ ਮਾਤਾ ਅਤੇ ਪਿਤਾ ਦੋਵੇਂ ਹੀ ਅਧਿਆਪਕ ਨੇ ਅਤੇ ਰਸ਼ਪਿੰਦਰ ਸਿੰਘ ਇਸ ਸਮੇਂ ਧੂਰੀ ਦੇ ਇੱਕ ਨਿੱਜੀ ਸਕੂਲ ਵਿੱਚ ਨੌਵੀਂ ਕਲਾਸ ਦਾ ਵਿਦਿਆਰਥੀ ਹੈ।
ਦੱਸ ਦਈਏ ਕਿ ਇਸ ਮੌਕੇ ਆਸ਼ਪਿੰਦਰ ਸਿੰਘ ਨੇ ਮਾਈਕਲ ਜੈਕਸਨ ਦੀ ਨਕਲ ਕਰਦੇ ਹੋਏ ਡਾਂਸ ਕੀਤਾ ਅਤੇ ਇਸ ਡਾਂਸ ਨੂੰ ਸਭ ਨੂੰ ਪ੍ਰਭਾਵਿਤ ਕੀਤਾ ਤੇ ਹੈਰਾਨ ਕੀਤਾ। ਉੱਧਰ ਆਸ਼ਪਿੰਦਰ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਭਾਵੇਂ ਅਸੀਂ ਮਾਤਾ ਪਿਤਾ ਦੋਵੇਂ ਟੀਚਰ ਨੇ ਪਰ ਅਸੀਂ ਆਪਣੇ ਬੱਚੇ ਨੂੰ ਕਦੇ ਇਹ ਨਹੀਂ ਕਿਹਾ ਕਿ ਜ਼ਿਆਦਾ ਪੜ੍ਹਾਈ ਕਰ ਉਹ ਪੜ੍ਹਦਾ ਵੀ ਬਿਹਤਰ ਹੈ ਤੇ ਡਾਂਸ ਵੀ ਵਧੀਆ ਤਰੀਕੇ ਨਾਲ ਕਰਦਾ ਹੈ। ਆਸ਼ਪਿੰਦਰ ਦੀ ਮਾਤਾ ਨੇ ਵੀ ਕਿਹਾ ਹੈ ਕਿ ਆਪਣੇ ਬੱਚਿਆਂ ਨੂੰ ਜੋ ਉਸ ਦੇ ਦਿਲ ਵਿੱਚ ਹੈ ਉਸ ਨੂੰ ਬੇਇੱਜ਼ਤ ਕਰਨ ਦਿਓ ਅਤੇ ਉਸ ਵਿੱਚ ਕਾਮਯਾਬ ਹੋਣ ਦਿਓ ਅਤੇ ਨਾਲ ਹੀ ਪੜ੍ਹਾਈ ਵੀ ਜ਼ਰੂਰ ਕਰਵਾਓ ਅਤੇ ਇੱਕ ਦਿਨ ਤੁਹਾਡਾ ਬੱਚਾ ਇਸੇ ਤਰ੍ਹਾਂ ਮੁਕਾਮ ਹਾਸਲ ਕਰੇਗਾ ਜਿਸ ਨਾਲ ਅੱਜ ਜਸਪਿੰਦਰ ਨੇ ਮਲੇਰਕੋਟਲਾ ਦਾ ਨਾਂ ਰੌਸ਼ਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
ਉੱਧਰ ਨੌਵੀਂ ਜਮਾਤ ਵਿੱਚ ਪੜ੍ਹਨ ਵਾਲਾ ਅਸ਼ਵਿੰਦਰ ਨੇ ਵੀ ਕਿਹਾ ਹੈ ਕਿ ਉਸ ਨੂੰ ਬਚਪਨ ਵਿੱਚ ਹੀ ਡਾਂਸ ਦਾ ਲਗਾਓ ਹੈ ਅਤੇ ਉਹ ਦਿਨ ਰਾਤ ਮਿਹਨਤ ਕਰਦਾ ਅਤੇ ਅੱਗੇ ਵੀ ਉਹ ਵਧੀਆ ਤਰੀਕੇ ਦੇ ਨਾਲ ਡਾਂਸ ਕਰਕੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹੈ।