ASI Balkar Singh : ਜੈਤੋ ਤੋਂ ਏ.ਐੱਸ.ਆਈ. ਬਲਕਾਰ ਸਿੰਘ ਦੀ ਇੱਕ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਬਲਕਾਰ ਸਿੰਘ ਦੀ ਉਮਰ 55 ਸਾਲ ਸੀ। ਏ. ਐੱਸ. ਆਈ. ਬਲਕਾਰ ਸਿੰਘ ਆਪਣੀ ਡਿਊਟੀ ਦੇ ਕੇ ਰੋਜ਼ਾਨਾ ਵਾਂਗ ਘਰ ਵਾਪਸ ਪਰਤ ਰਿਹਾ ਸੀ ਕਿ ਰਸਤੇ ‘ਚ ਹਾਦਸਾ ਵਾਪਰ ਗਿਆ। ਸਬ – ਡਵੀਜ਼ਨ ਜੈਤੋ ਦੇ ਉਪ ਕਪਤਾਨ ਪੁਲਿਸ ਪਰਮਿੰਦਰ ਸਿੰਘ ਗਰੇਵਾਲ ਪੀ.ਪੀ.ਐੱਸ. ਅਤੇ ਥਾਣਾ ਜੈਤੋ ਦੇ ਐੱਸ.ਐੱਚ.ਓ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਏ.ਐੱਸ.ਆਈ. ਬਲਕਾਰ ਸਿੰਘ ਆਪਣੀ ਡਿਊਟੀ ਖ਼ਤਮ ਕਰ ਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜੈਤੋ ਰਾਜਬਾਹੇ ਦੇ ਨਾਲ-ਨਾਲ ਬਣੇ ਬਾਈਪਾਸ ‘ਤੇ ਜਾ ਰਿਹਾ ਸੀ ਕਿ ਰੇਲਵੇ ਲਾਈਨ ਦਾ ਅੰਡਰ ਗਰਾਊਂਡ ਪੁਲ ਲੰਘਿਆ ਹੀ ਸੀ ਕਿ ਸੜਕ ਦੇ ਟੋਇਆਂ ‘ਚ ਵੱਜਣ ਕਰ ਕੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਖੰਭੇ ਨਾਲ ਟਕਰਾਉਣ ਕਰ ਕੇ ਉਹ ਗੰਭੀਰ ਜ਼ਖਮੀ ਹੋ ਗਿਆ |
ਨੌਜਵਾਨ ਵੈੱਲਫੇਅਰ ਸੁਸਾਇਟੀ ਜੈਤੋ ਦੇ ਮੈਂਬਰਾਂ ਵੱਲੋਂ ਏ. ਐੱਸ. ਆਈ. ਨੂੰ ਚੁੱਕ ਕੇ ਸਥਾਨਕ ਸੇਠ ਰਾਮ ਨਾਥ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਰਾਤ ਦੇ ਸਮੇਂ ਹਸਪਤਾਲ ਵਿਚ ਐਮਰਜੈਂਸੀ ਡਾਕਟਰ ਦੀ ਡਿਊਟੀ ਨਾ ਹੋਣ ਕਰ ਕੇ ਉਸ ਨੂੰ ਬਾਜਾਖਾਨਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਇੱਥੇ ਵੀ ਕੋਈ ਡਾਕਟਰ ਨਾ ਮਿਲਿਆ ਤਾਂ ਏ.ਐੱਸ.ਆਈ. ਬਲਕਾਰ ਸਿੰਘ ਨੂੰ ਸਰਕਾਰੀ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਏ. ਐੱਸ. ਆਈ. ਦੀ ਮੌਤ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।