barnala man died with corona in raikot: ਰਾਏਕੋਟ ਦੇ ਪਿੰਡ ਕਲਸੀਆਂ ਵਿਖੇ ਤਰੁਨ ਰਾਈਸ ਮਿਲ ਚਲਾਉਂਦੇ ਬਰਨਾਲਾ ਸ਼ਹਿਰ ਦੇ ਹਿਤੇਸ਼ ਕੁਮਾਰ ਉਰਫ ਸੋਨੂੰ (33) ਦੀ ਅੱਜ ਤੜਕਸਾਰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਜਾਣ ਤੋਂ ਬਾਅਦ ਰਾਏਕੋਟ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਂਦਾ ਹੋ ਗਿਆ। ਸਰਕਾਰੀ ਹਸਪਤਾਲ ਸੁਧਾਰ ਇਸ ਸਭ ਤੋਂ ਬੇ-ਖਬਰ ਹੈ, ਜਦਕਿ ਸਿਵਲ ਪ੍ਰਸਾਸ਼ਨ ਨੇ ਫੂਡ ਸਪਲਾਈ ਵਿਭਾਗ ਨੂੰ ਮ੍ਰਿਤਕ ਸ਼ੈਲਰ ਮਾਲਕ ਦੇ ਸੰਪਰਕ ਵਿੱਚ ਆਉਣ ਵਾਲਿਆ ਦੀ ਡੀਟੇਲ ਇਕੱਤਰ ਕਰਨ ਲਈ ਕਿਹਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਤੇਸ਼ ਕੁਮਾਰ ਨੇ ਕੋਰੋਨਾ ਮਹਾਮਾਰੀ ਦੌਰਾਨ 19 ਅਪ੍ਰੈਲ ਨੂੰ ਦੁਬਾਰਾ ਸ਼ੁਰੂ ਹੋਏ ਕੰਮ ਦੌਰਾਨ ਆਪਣੇ ਸ਼ੈਲਰ ਵਿੱਚ ਕੰਮ ਮਿਲਿੰਗ ਦਾ ਕੰਮ ਕਰਵਾਇਆ ਅਤੇ ਮਈ ਦੇ ਅਖੀਰ ਤੱਕ ਆਪਣੇ ਸ਼ੈਲਰ ਦਾ ਮਾਲ ਐੱਫ਼.ਸੀ.ਆਈ. ਰਾਏਕੋਟ ਵਿਖੇ ਲਗਵਾਇਆ ਸੀ। ਅੱਜ ਮਾਲਕ ਹਿਤੇਸ਼ ਉਰਫ ਸੋਨੂੰ ਦੀ ਅਚਾਨਕ ਕੋਰੋਨਾ ਕਾਰਨ ਮੌਤ ਹੋ ਜਾਣ ਤੋਂ ਹਰ ਕੋਈ ਹੈਰਾਨ ਹੈ। ਇਸ ਸਬੰਧੀ ਗੱਲਬਾਤ ਕਰਦਿਆ ਏ.ਐੱਫ.ਐੱਸ.ਓ. ਰਾਏਕੋਟ ਦਰਬਾਰਾ ਸਿੰਘ ਨੇ ਮ੍ਰਿਤਕ ਸ਼ੈਲਰ ਮਾਲਕ ਦੇ ਸੰਪਰਕ ‘ਚ ਆਉਣ ਵਾਲਿਆ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਐੱਸ.ਐੱਮ.ਓ. ਸੁਧਾਰ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ਇਨਕਾਰ ਕੀਤਾ ਹੈ।