bathinda national highway accident: ਅੱਜ ਸਵੇਰੇ ਬਰਨਾਲਾ/ਬਠਿੰਡਾ ਨੈਸ਼ਨਲ ਹਾਈਵੇ ‘ਤੇ 6 ਗੱਡੀਆਂ ਦੇ ਟਕਰਾਉਣ ਕਾਰਨ ਭਿਆਨਕ ਸੜਕ ਹਾਦਸਾ ਹੋਇਆ ਹੈ। ਹਾਦਸੇ ਵਿੱਚ ਅੱਠ ਔਰਤਾਂ ਇਕ ਪੁਲਿਸ ਮੁਲਾਜ਼ਮ ਇਕ ਟਰੱਕ ਡਰਾਈਵਰ ਸਮੇਤ ਕੁੱਲ ਗਿਆਰਾਂ ਜ਼ਖ਼ਮੀ ਹੋ ਗਏ ਹਨ। ਹਾਦਸੇ ਦਾ ਕਾਰਨ ਇਕ ਧਾਗਾ ਮਿੱਲ ਦੀ ਬਸ ਮੰਨੀ ਜਾ ਰਹੀ ਹੈ ਜੋ ਗਲਤ ਸਾਈਡ ਤੋਂ ਤਪਾ ਮੰਡੀ ਵੱਲ ਆ ਰਹੀ ਸੀ ਜੋ ਤੂੜੀ ਨਾਲ ਭਰੀ ਟਰਾਲੀ ‘ਚ ਜਾ ਵੱਜੀ। ਧਾਗਾ ਮਿੱਲ ਦੀ ਬੱਸ ਵਿੱਚ ਵੱਡੀ ਤਾਦਾਦ ਵਿਚ ਔਰਤਾਂ ਦੀ ਲੇਬਰ ਹੋਣ ਕਾਰਨ ਧਾਗਾ ਮਿੱਲ ਦੀਆਂ 7 ਔਰਤਾਂ ਜ਼ਖ਼ਮੀ ਹੋ ਗਈਆਂ। ਆਪਣੀ ਗਲਤੀ ਨੂੰ ਛੁਪਾਉਂਦੇ ਹੋਏ ਧਾਗਾ ਮਿੱਲ ਦੇ ਪ੍ਰਬੰਧਕਾਂ ਨੇ ਜ਼ਖ਼ਮੀ ਔਰਤਾਂ ਨੂੰ ਪ੍ਰਾਈਵੇਟ ਹਸਪਤਾਲ ‘ਚ ਦਵਾਈ ਦਿਵਾ ਕੇ ਘਰੇ ਭੇਜ ਦਿੱਤਾ ਅਤੇ ਹਾਦਸਾਗ੍ਰਸਤ ਬੱਸ ਟਿਕਾਣੇ ਲਾ ਦਿੱਤੀ।
ਦੂਜਾ ਹਾਦਸਾ ਉਸ ਸਮੇਂ ਵਾਪਰਿਆ ਜਦ ਧਾਗਾ ਮਿੱਲ ਦੀ ਬੱਸ ਦਾ ਪਤਾ ਲੱਗਣ ‘ਤੇ ਤਪਾ ਪੁਲਿਸ ਪ੍ਰਸ਼ਾਸਨ ਦੀ ਗਸ਼ਤ ਪਾਰਟੀ ਦੀ ਜੀਪ ਹਾਦਸੇ ਵਾਲੀ ਥਾਂ ‘ਤੇ ਜਾਰੀ ਸੀ ਕਿ ਇਕ ਤੇਜ਼ ਰਫਤਾਰ ਕੈਂਟਰ ਟਰੱਕ ਨੇ ਪੁਲੀਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਕੈਂਟਰ ਟਰੱਕ ਅਤੇ ਪੁਲੀਸ ਜੀਪ ਵਿੱਚ ਹੋਈ ਟੱਕਰ ਵਿੱਚ ਪੁਲੀਸ ਜੀਪ ਦੇ ਡਰਾਈਵਰ ਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਜਿਸ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਅਤੇ ਟੱਕਰ ਐਨੀ ਭਿਆਨਕ ਸੀ ਕਿ ਜੀਪ ਪਲਟਦੀ ਹੋਈ ਡਿਵਾਈਡਰ ਤੋਂ ਅੱਗੇ ਖਤਾਨਾਂ ਵਿੱਚ ਜਾ ਵੱਜੀ।
ਤੀਸਰਾ ਹਾਦਸਾ ਉਸ ਸਮੇਂ ਵਾਪਰਿਆ ਜਦ ਇਹ ਹਾਦਸੇ ਲਈ ਬਠਿੰਡਾ ਸਾਈਡ ਵੱਲ ਜਾ ਰਿਹਾ ਟਰੱਕ ਸੜਕ ‘ਤੇ ਹਾਦਸੇ ਨੂੰ ਵੇਖਣ ਲਈ ਖੜ੍ਹ ਗਿਆ ਅਤੇ ਪਿੱਛੋਂ ਇੱਕ ਪਤੀ-ਪਤਨੀ ਸਵਿਫਟ ਕਾਰ ਰਾਹੀਂ ਬਠਿੰਡਾ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਗੱਡੀ ਇਸ ਟਰੱਕ ਦੇ ਪਿੱਛੇ ਜਾ ਵੱਜੀ। ਇਸ ਟੱਕਰ ਵਿੱਚ ਕਾਰ ਚਾਲਕ ਵਾਲ-ਵਾਲ ਬਚ ਗਿਆ ਪਰ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਲਈ ਲਿਜਾਇਆ ਗਿਆ। ਇਹ ਸਾਰੇ ਹਾਦਸੇ ਬਰਨਾਲਾ ਬਠਿੰਡਾ ਨੈਸ਼ਨਲ ‘ਤੇ ਥੋੜ੍ਹੇ-ਥੋੜ੍ਹੇ ਫ਼ਰਕ ਨਾਲ ਹੀ ਹੋਏ ਜਿਨ੍ਹਾਂ ਵਿੱਚ ਪੰਜ ਵਾਹਨਾਂ ਸਮੇਤ ਗਿਆਰਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਮਾਮਲੇ ਸੰਬੰਧੀ ਤੂੜੀ ਨਾਲ ਭਰੇ ਟਰੈਕਟਰ ਡਰਾਈਵਰ ਮੌਕੇ ਚਸ਼ਮਦੀਦ ਨਿੱਕਾ ਸਿੰਘ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆ ਰਹੀ ਇਕ ਧਾਗਾ ਮਿੱਲ ਦੀ ਬੱਸ ਨੇ ਉਨ੍ਹਾਂ ਦੇ ਟਰੈਕਟਰ ਵਿਚ ਭਿਆਨਕ ਟੱਕਰ ਮਾਰ ਦਿੱਤੀ। ਨੈਸ਼ਨਲ ਹਾਈਵੇ ‘ਤੇ ਹੋਏ ਨੇੜੇ-ਨੇੜੇ ਸੜਕ ਹਾਦਸਿਆਂ ਵਿੱਚ ਜ਼ਖ਼ਮੀਆਂ ਨੂੰ ਤਪਾ ਦੇ ਸਰਕਾਰੀ ਹਸਪਤਾਲ ਲੈ ਗਿਆ ਇਸ ਸੰਬੰਧੀ ਪੁਲਸ ਥਾਣਾ ਤਪਾ ਦੇ ਐਸ.ਐਚ.ਓ ਨਰਦੇਵ ਸਿੰਘ ਨੇ ਤਪਾ ਪੁਲੀਸ ਫੋਰਸ ਨੂੰ ਵੱਡੇ ਪੱਧਰ ਤੇ ਨੈਸ਼ਨਲ ਹਾਈਵੇ ਤੇ ਤੈਨਾਤ ਕਰ ਦਿੱਤਾ। ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਬੈਰੀਕੇਡਿੰਗ ਅਤੇ ਵਿਸਲਾਂ ਵਜਾ-ਵਜਾ ਕੇ ਧੁੰਦ ਵਿੱਚ ਜਾ ਰਹੇ ਰਾਹਗੀਰਾਂ ਨੂੰ ਹਾਦਸੇ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਹੌਲੀ ਚੱਲਣ ਲਈ ਵੀ ਪ੍ਰੇਰਿਤ ਕੀਤਾ ਗਿਆ