ਆਮ ਆਦਮੀ ਪਾਰਟੀ ਵੱਲੋਂ ਫਿਰੋਜ਼ਪੁਰ ਤੋਂ ਕਾਕਾ ਜਗਦੀਪ ਸਿੰਘ ਕਾਕਾ ਬਰਾੜ ਨੂੰ MP ਦੀ ਟਿਕਟ ਦਿੱਤੀ ਗਈ ਹੈ। ਇਸ ਤੋਂ ਬਾਅਦ ਕਾਕਾ ਬਰਾੜ ਵਰਕਰਾਂ ਨੂੰ ਮਿਲੇ ਤੇ ਨਾਲ ਹੀ ਉਨ੍ਹਾਂ ਨੇ ਸਾਰੇ ਪਾਰਟੀ ਵਰਕਰਾਂ ਤੇ ਖਾਸ ਕਰਕੇ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਮੈਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਇੰਚਾਰਜ, ਸਮੂਹ ਵਰਕਰਾਂ ਤੇ ਸੰਦੀਪ ਪਾਠਕ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ‘ਤੇ ਭਰੋਸਾ ਪ੍ਰਗਟਾਇਆ ਤੇ ਮੈਨੂੰ ਫਿਰੋਜ਼ਪੁਰ ਤੋਂ ਟਿਕਟ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਸੌਂਪੀ ਹੋਈ ਜ਼ਿੰਮੇਵਾਰੀ ਨੂੰ ਨਿਭਾਵਾਂਗਾ। ਮੈਂ ਉਨ੍ਹਾਂ ਦੀਆਂ ਉਮੀਦਾਂ ਉਤੇ ਖਰਾ ਉਤਰਾਂਗਾ।
ਚੋਣ ਪ੍ਰਚਾਰ ਬਾਰੇ ਉਨ੍ਹਾਂ ਕਿਹਾ ਕਿ ਇਕ-ਦੋ ਦਿਨਾਂ ਵਿਚ ਇਸ ਬਾਰੇ ਪੂਰੀ ਰਣਨੀਤੀ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਜਵੇਗੀ। ਵਿਰੋਧੀਆਂ ਬਾਰੇ ਉਨ੍ਹਾਂ ਕਿਹਾ ਕਿ ਮੈਂ ਪਰਵਾਹ ਨਹੀਂ ਕਰਦਾ ਸਾਹਮਣੇ ਕੋਈ ਵੀ ਆ ਜਾਵੇ। ਮੇਰੇ ਲਈ ਇਹ ਕੋਈ ਵੱਡਾ ਚੈਲੰਜ ਨਹੀਂ, ਵਿਰੋਧੀਆਂ ਤੋਂ ਤਾਂ ਉਮੀਦਵਾਰ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ 50 ਫੀਸਦੀ ਵਾਅਦੇ ਦੋ ਸਾਲਾਂ ਵਿਚ ਪੂਰੇ ਕੀਤੇ ਹਨ ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 ਲਈ JJP ਵੱਲੋਂ ਪਹਿਲੀ ਸੂਚੀ ਜਾਰੀ, 5 ਉਮੀਦਵਾਰ ਐਲਾਨੇ
ਕਾਕਾ ਬਰਾੜ ਨੇ ਕਿਹਾ ਕਿ ਜੇਕਰ ਮੈਂ ਜਿੱਤਦਾ ਹਾਂ ਤਾਂ ਪਾਰਲੀਮੈਂਟ ਵਿਚ ਫਾਜ਼ਿਲਕਾ ਨਾਲ ਜੁੜੇ ਜਿਵੇਂ ਕੈਂਸਰ, ਕਾਲੇ ਪੀਲੀਏ, ਬਾਰਡਰ ਸਬੰਧੀ ਮੁੱਦੇ ਚੁੱਕਾਂਗੇ ਤੇ ਉਨ੍ਹਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੇਜਰੀਵਾਲ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਧੱਕਾ ਨਹੀਂ ਸਹਿੰਦੇ। ਜਿਹੜਾ ਧੱਕਾ ਕੇਜਰੀਵਾਲ ਨਾਲ ਹੋਇਆ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ। ਲੋਕ ਕਹਿ ਰਹੇ ਹਨ ਕਿ ਤੁਸੀਂ ਤਕੜੇ ਹੋਵੋ, ਅਸੀਂ ਤੁਹਾਡੇ ਨਾਲ ਹਾਂ।