ਲੁਧਿਆਣਾ : ਲੋਹੜੀ ਨੇੜੇ ਆਉਂਦੇ ਹੀ ਸ਼ਹਿਰ ‘ਚ ਪਲਾਸਟਿਕ ਦੀ ਡੋਰ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਲਾਸਟਿਕ ਡੋਰ ਨੇ ਇਕ ਵਿਅਕਤੀ ਨੂੰ ਆਪਣੇ ਲਪੇਟ ’ਚ ਲੈ ਲਿਆ, ਜਿਸ ਨਾਲ ਵਿਅਕਤੀ ਦਾ ਗਲਾ ਤੇ ਨੱਕ ਵੱਢਿਆ ਗਿਆ ਹੈ। ਜਾਣਕਾਰੀ ਅਨੁਸਾਰ ਡਾਕਟਰ ਵੱਲੋਂ ਉਸ ਦੇ ਨੱਕ ’ਤੇ 8 ਟਾਂਕੇ ਲਗਾਏ ਗਏ ਹਨ।
ਨੀਲਾ ਝੰਡਾ ਗੁਰਦੁਆਰਾ ਸਾਹਿਬ ਨੇੜੇ ਰਹਿਣ ਵਾਲੇ ਸੋਨੂੰ ਚੋਪੜਾ ਨੇ ਦੱਸਿਆ ਕਿ ਉਸ ਦੀ ਇਕਬਾਲ ਗੰਜ ‘ਚ ਚਾਹ ਦੀ ਦੁਕਾਨ ਹੈ। ਜਦੋਂ ਉਹ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ ਤਾਂ ਰਸਤੇ ‘ਚ ਅਚਾਨਕ ਇਕ ਪਲਾਸਟਿਕ ਡੋਰ ਬੰਨ੍ਹੀ ਪਤੰਗ ਉੱਡਦੀ ਹੋਈ ਆਈ। ਪਲਾਸਟਿਕ ਦੀ ਡੋਰ ਨੇ ਸੋਨੂੰ ਚੋਪੜਾ ਨੂੰ ਆਪਣੀ ਲਪੇਟ ‘ਚ ਲੈ ਲਿਆ। ਡੋਰ ਨੇ ਉਸ ਦਾ ਗਲਾ ਅਤੇ ਨੱਕ ਵੱਢ ਦੱਤਾ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਆਸ ਪਾਸ ਦੇ ਲੋਕਾਂ ਨੇ ਉਸ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ।
ਸੋਨੂੰ ਦਾ ਕਹਿਣਾ ਹੈ ਕਿ ਇਸ ਹਾਦਸੇ ’ਚ ਉਸ ਦੀਆਂ ਅੱਖਾਂ ਵਾਲ-ਵਾਲ ਬਚ ਗਈਆਂ। ਨਹੀਂ ਤਾਂ ਇਸ ਪਲਾਸਟਿਕ ਡੋਰ ਕਾਰਨ ਉਸ ਦੀਆਂ ਅੱਖਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ। ਪੀੜਤ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਪਲਾਸਟਿਕ ਦੇ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ‘ਤਾਂ ਜੋ ਅਜਿਹੇ ਮਾਮਲੇ ਨਾ ਵੱਧ ਸਕਣ।
ਵੀਡੀਓ ਲਈ ਕਲਿੱਕ ਕਰੋ -: