mansa sewa kendra timings: ਮਾਨਸਾ, 18 ਜੂਨ: ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਗਰਮੀ ਦੇ ਮੌਸਮ ਕਾਰਨ ਪੰਜਾਬ ਸਰਕਾਰ ਵੱਲੋਂ ਸੇਵਾ ਕੇਦਰਾਂ ਦੇ ਕੰਮਕਾਜ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਪ੍ਰਕਾਰ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾ ਦੱਸਿਆ ਕਿ 18 ਜੂਨ ਤੋ 30 ਸਤੰਬਰ ਤੱਕ ਸੇਵਾ ਕੇਂਦਰ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਖੁੱਲ੍ਹਣਗੇ। ਸੇਵਾ ਕੇਂਦਰ ਆਪਰੇਟਰਾਂ ਲਈ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੁਆਰਾ ਲੰਚ ਟਾਇਮ ਲਈ ਦੋ ਸ਼ਡਿਊਲ ਬਣਾਏ ਗਏ ਹਨ ਜਿਸ ਵਿਚ ਅੱਧੇ ਆਪਰੇਟਰ 12 ਵਜੇ ਤੋਂ 12:30 ਅਤੇ ਅੱਧੇ ਆਪਰੇਟਰ 12:30 ਤੋਂ 1:00 ਵਜੇ ਤੱਕ ਲੰਚ ਕਰਨਗੇ ਤਾਂ ਕਿ ਸੇਵਾ ਕੇਂਦਰਾਂ ਵਿਖੇ ਕੰਮ ਪ੍ਰਭਾਵਿਤ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੋਰੋਨਾ ਵਾਇਰਸ ਕਾਰਨ ਸੇਵਾ ਕੇਦਰਾਂ ਵਿਖੇ ਘੱਟੋ-ਘੱਟ ਲੋਕਾਂ ਦੀ ਹਾਜ਼ਰੀ ਯਕੀਨੀ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਹਿਲਾਂ ਮਿਲਣ ਦਾ ਸਮਾਂ ਲੈ ਕੇ ਸੇਵਾ ਕੇਦਰਾਂ ਵਿਖੇ ਆਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਵੀ ਕਿਸੇ ਵਿਅਕਤੀ ਨੂੰ ਸੇਵਾ ਕੇਂਦਰ ਵਿੱਚ ਕੋਈ ਕੰਮ ਹੈ ਉਹ ਐਮ ਸੇਵਾ, ਕੋਵਾ ਐਪ, dgrpg.Punjab.gov.in ਵੈਬਸਾਈਟ ਜਾਂ ਸੰਪਰਕ ਨੰਬਰ 89685-93812-13 ਤੇ ਫੋਨ ਕਰਕੇ ਵੀ ਮਿਲਣ ਦਾ ਸਮਾਂ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਦਰਾਂ ਵਿਖੇ ਆਉਣ ਵਾਲੇ ਵਿਅਕਤੀ ਲਾਜ਼ਮੀ ਤੌਰ ਤੇ ਮਾਸਕ ਪਾ ਕੇ ਆਉਣ, ਸੈਨੇਟਾਈਜ਼ਰ ਨਾਲ ਹੱਥ ਸੈਨੇਟਾਈਜ ਕਰਨ, ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਵਾਰ ਵਾਰ ਹੱਥ ਧੋਣਾ ਯਕੀਨੀ ਬਨਾਉਣ। ਨਾਲ ਹੀ ਸੇਵਾ ਕੇਦਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ।