patialal micro containment zone: ਪਟਿਆਲਾ 2 ਸਤੰਬਰ: ਜਿਲੇ ਵਿਚ 159 ਕੋਵਿਡ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1450 ਦੇ ਕਰੀਬ ਰਿਪੋਰਟਾਂ ਵਿਚੋ 159 ਕੋਵਿਡ ਪਾਜ਼ਿਟਿਵ ਪਾਏ ਗਏ ਹਨ। ਜਿਹਨਾਂ ਵਿਚੋਂ ਦੋ ਪਾਜ਼ਿਟਿਵ ਕੇਸਾਂ ਦੀ ਸੂਚਨਾ ਲੁਧਿਆਣਾ, ਤਿੰਨ ਦੀ ਐਸ.ਏੇ.ਐਸ.ਨਗਰ, ਦੋ ਅੰਬਾਲਾ ,ਇੱਕ ਮੁਕਤਸਰ ਸਾਹਿਬ ,ਇੱਕ ਸੰਗਰੂਰ, ਚਾਰ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ ਇਸ ਤਰਾਂ ਹੁਣ ਜਿਲੇ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ 6597 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 179 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 4975 ਹੋ ਗਈ ਹੈ। ਪਾਜ਼ਿਟਿਵ ਕੇਸਾਂ ਵਿੱਚੋਂ ਛੇਂ ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 174 ਹੋ ਗਈ ਹੈ , 4975 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1448 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 159 ਕੇਸਾਂ ਵਿਚੋ 64 ਪਟਿਆਲਾ ਸ਼ਹਿਰ, 12 ਸਮਾਣਾ, 34 ਰਾਜਪੁਰਾ, 11 ਨਾਭਾ, 02 ਪਾਤੜਾਂ, 02 ਸਨੋਰ ਅਤੇ 34 ਵੱਖ ਵੱਖ ਪਿੰਡਾਂ ਤੋਂ ਹਨ। ਇਹਨਾਂ ਵਿਚੋਂ 48 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 111 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪਾਜ਼ਿਟਿਵ ਕੇਸ ਸ਼ਾਮਲ ਹਨ। ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਤੋਂ ਅਰਬਨ ਅਸਟੇਟ ਫੇਜ ਦੋ, ਗੁਰਬਖਸ਼ ਕਲੋਨੀ, ਥਾਪਰ ਯੁਨੀਵਰਸਿਟੀ ਕੁਆਟਰ, ਐਸ.ਐਸ.ਟੀ ਨਗਰ ਤੋਂ ਚਾਰ-ਚਾਰ, ਸਿੱਧੁ ਕਲੋਨੀ, ਗਿਆਨ ਕਲੋਨੀ,ਘੁੰਮਣ ਨਗਰ ਤੋਂ ਤਿੰਨ-ਤਿੰਨ, ਗੁਰੁ ਨਾਨਕ ਨਗਰ, ਆਦਰਸ਼ ਨਗਰ, ਏ.ਟੈਂਕ, ਲੀਲਾ ਭਵਨ ਤੋਂ ਦੋ-ਦੋ, ਬਸੰਤ ਵਿਹਾਰ, ਗਰੀਨ ਅੇਵੀਨਿਉ, ਮਾਡਲ ਟਾਉਨ , ਖਾਲਸਾ ਮੁੱਹਲਾ, ਉਪਕਾਰ ਨਗਰ, ਪੁਲਿਸ ਲਾਈਨ, ਗਾਂਧੀ ਨਗਰ, ਪਾਠਕ ਵਿਹਾਰ, ਤੱਫਜਲਪੁਰਾ, ਜੱਗੀ ਕਲੋਨੀ, ਏਕਤਾ ਵਿਹਾਰ, ਨਿਉ ਮੋਤੀ ਬਾਗ ,ਬਿਸ਼ਨ ਨਗਰ, ਸਰਹੰਦ ਰੋਡ, ਸਰਾਭਾ ਨਗਰ, ਰਘਬੀਰ ਮਾਰਗ ਆਦਿ ਥਾਂਵਾ ਤੋਂ ਇੱਕ ਇੱਕ, ਰਾਜਪੁਰਾ ਦੇ ਦੁੱਪਟਾ ਮਾਰਕਿਟ ਤੋਂ 13, ਗੋਬਿੰਦ ਕਲੋਨੀ ਤੋਂ ਤਿੰਨ, ਪੁਰਾਨਾ ਰਾਜਪੁਰਾ, ਬਾਬਾ ਦੀਪ ਸਿੰਘ ਨਗਰ, ਕਨਿਕਾ ਗਾਰਡਨ, ਨੇੜੇ ਆਰਿਆ ਸਮਾਜ ਮੰਦਰ ਤੋਂ ਦੋ-ਦੋ, ਡਾਲੀਮਾ ਵਿਹਾਰ, ਗੁਰੂਨਾਨਕ ਕਲੋਨੀ, ਗਾਂਧੀ ਕਲੋਨੀ, ਬਸੰਤ ਵਿਹਾਰ, ਸੇਵਕ ਕਲੋਨੀ,ਦਸ਼ਮੇਸ਼ ਕਲੋਨੀ, ਜਨਕਪੁਰੀ, ਸ਼ੰਭੁ ਥਾਣਾ, ਕੇ.ਐਸ.ਐਮ.ਰੋਡ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਰਿਪੁਦਮਨ ਮੁਹੱਲਾ, ਦੁੱਲਦੀ ਗੇਟ, ਗਿੱਲ ਸਟਰੀਟ ਤੋਂ ਦੋ-ਦੋ, ਅਲੋਹਰਾਂ ਗੇਟ, ਰਾਣੀ ਬਾਗ, ਬੋੜਾਂ ਗੇਟ, ਹੀਰਾ ਮੱਹਲ, ਬਸਤੀ ਐਮ.ਕੇ.ਰੋਡ. ਆਦਿ ਥਾਂਵਾ ਤੋਂ ਇੱਕ -ਇੱਕ, ਸਮਾਣਾ ਦੇ ਰਾਜਲਾ ਰੋਡ ਤੋਂ ਸੱਤ, ਅਗਰਵਾਲ ਸਟਰੀਟ, ਗੁਰੂ ਰਾਮ ਦਾਸ ਨਗਰ, ਪ੍ਰਤਾਪ ਕਲੋਨੀ, ਕ੍ਰਿਸ਼ਨਾ ਬਸਤੀ ਤੋਂ ਇੱਕ-ਇੱਕ, ਪਾਤੜਾਂ ਅਤੇ ਸਨੋਰ ਤੋਂ ਦੋ-ਦੋ ਅਤੇ 34 ਪਾਜ਼ਿਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਜਿਹਨਾਂ ਵਿੱਚ ਦੋ ਸਿਹਤ ਕਰਮੀ, ਤਿੰਨ ਗਰਭਵਤੀ ਮਾਂਵਾ ਅਤੇ ਇੱਕ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਛੇ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚ ਇੱਕ ਰਾਜਪੁਰਾ, ਇੱਕ ਸਮਾਣਾ, ਇੱਕ ਨਾਭਾ, ਇੱਕ ਬਲਾਕ ਕਾਲੋਮਾਜਰਾ, ਇੱਕ ਦੁਧਨਸਾਧਾ, ਇੱਕ ਭਾਦਸੋਂ ਬਲਾਕ ਨਾਲ ਸਬੰਧਤ ਹਨ।ਪਹਿਲਾ ਰਾਜਪੁਰਾ ਦੇ ਕੇ.ਐਸ.ਐਮ.ਰੋਡ ਤੇਂ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਪੁਰਾਨਾ ਬੀ.ਪੀ., ਸ਼ੁਗਰ, ਕਿਡਨੀ ਅਤੇ ਲੀਵਰ ਦੀਆਂ ਗੰਭੀਰ ਬਿਮਾਰੀਆਂ ਦਾ ਮਰੀਜ ਸੀ ਅਤੇ ਮੁਹਾਲੀ ਦੇ ਨਿਜੀ ਹਸਪਤਾਲ ਵਿਚ ਦਾਖਲ਼ ਸੀ, ਦੁਸਰਾ ਬਲਾਕ ਦੁਧਨਸਾਧਾ ਦੇਵੀਗੜ ਰੋਡ ਸਥਿਤ ਸੰਨੀ ਐਨਕਲੇਵ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਸ਼ੁਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਪੁਰਾਨਾ ਮਰੀਜ ਸੀ। ਤੀਸਰਾ ਹੀਰਾ ਐਨਕਲੇਵ ਨਾਭਾ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਕਿਡਨੀਆਂ ਦੀਆਂ ਬਿਮਾਰੀਆਂ ਨਾਲ ਪੀੜਤ ਸੀ ਅਤੇ ਡਾਇਲਸਿਸ ਕਰਵਾ ਰਿਹਾ ਸੀ, ਚੋਥਾ ਪਿੰਡ ਭਾਦਸੋਂ ਦਾ ਰਹਿਣ ਵਾਲਾ 59 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ, ਪੰਜਵਾਂ ਪਿੰਡ ਸੈਦ ਖੇੜੀ ਬਲਾਕ ਕਾਲੋਮਾਜਰਾ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਪੁਰਾਨਾ ਬੀ.ਪੀ., ਸ਼ੁਗਰ ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਈ ਸੀ, ਛੇਵਾਂ ਸਮਾਣਾ ਦੇ ਜੇਜੀਆਂ ਮੁੱਹਲਾ ਵਿੱਚ ਰਹਿਣ ਵਾਲੀ 56 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਮਰੀਜ ਸੀ ਅਤੇ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ਼ ਸੀ,ਇਹਨਾਂ ਮਰੀਜਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 174 ਹੋ ਗਈ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇਂ ਏਰੀਏ ਵਿਚੋ ਜਿਆਦਾ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ ਏਰੀਆ ਗੱਲੀ ਨੰਬਰ 1ਏੇ/16, ਪੁਰਾਨਾ ਬਿਸ਼ਨ ਨਗਰ ਦੀ ਗੱਲੀ ਨੰਬਰ 4, ਵਿਰਕ ਕਲੋਨੀ ਗੱਲੀ ਨੰਬਰ 11 ਅਤੇ ਸਮਾਣਾ ਦੇ ਜੱਟਾਂ ਪੱਤੀ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਪਟਿਆਲਾ ਦੇ ਨਿਹਾਲ ਬਾਗ ਅਤੇ ਨਾਭਾ ਦੇ ਸ਼ਿਵਪੁਰੀ ਵਿੱਚ ਲੱਗੀ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ। ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1550 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 88858 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 6597 ਕੋਵਿਡ ਪੋਜਟਿਵ, 80861 ਨੈਗਟਿਵ ਅਤੇ ਲੱਗਭਗ 1200 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।