ਕੋਰੋਨਾ ਦੇ ਮਾਮਲਿਆਂ ਦੇ ਹਾਲਾਤ ਸਰਕਾਰਾਂ ਦੇ ਵੀ ਹੱਥੋਂ ਬਾਹਰ ਹਨ। ਜਿੱਥੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਨਹੀਂ ਮਿਲ ਰਹੀ ਤੇ ਲੋਕ ਆਕਸੀਜਨ ਦੀ ਘਾਟ ਹੋਣ ਕਾਰਨ ਕੋਰੋਨਾ ਦੇ ਲਪੇਟ ‘ਚ ਆ ਰਹੇ ਹਨ ਉੱਥੇ ਹੀ ਭਾਖੜਾ ਨਹਿਰ ‘ਚੋ ਕੋਰੋਨਾ ਦੇ Remdesivir ਟੀਕੇ ਭਾਰੀ ਮਾਤਰਾ ‘ਚ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਰੋਪੜ ਜ਼ਿਲ੍ਹੇ ਦੇ ਸਲੇਮਪੁਰ ਪਿੰਡ ਦੇ ਨੇੜਿਓ ਭਾਖੜਾ ਨਹਿਰ ਦੇ ਕਿਨਾਰੇ ਤੋਂ ਟੀਕੇ ਬਰਾਮਦ ਕੀਤੇ ਗਏ ਹਨ। ਮੌਕੇ ‘ਤੇ ਪਹੁੰਚੇ ਡਰੱਗ ਇਸੰਪੈਕਟਰ ਨੇ ਕਿਹਾ ਕਿ ਹੋ ਸਕਦਾ ਹੈ ਇਹ ਚੀਜ਼ਾਂ ਨਕਲੀ ਹੋਣ। ਇੰਸਪੈਕਟਰ ਨੇ ਦੱਸਿਆ ਕਿ 2 ਤਰ੍ਹਾਂ ਦੇ ਇੰਜੈਕਸ਼ਨ ਨਹਿਰ ਚੋਂ ਬਰਾਮਦ ਹੋਏ ਹਨ। ਦੋਨੋਂ ਇੰਜੈਕਸ਼ਨ ਕੋਰੋਨਾ ‘ਚ ਵਰਤੇ ਜਾ ਸਕਦੇ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
TAGGovt reviewing remdesivir Mylan to launch remdesivir Remdesivir Remdesivir black marketing in india Remdesivir shows modest improvement