ਮਮਦੋਟ ਦੇ ਸਰਹੱਦੀ ਪਿੰਡ ਦੋਨਾਂ ਤੇਲੂ ਮੱਲ ਦੇ ਇੱਕ ਵਿਅਕਤੀ ਦੇ ਸਤਲੁਜ ਦਰਿਆ ਚ ਰੁੜ ਜਾਣ ਦੀ ਖਬਰ ਸਾਹਮਣੇ ਆਈ ਹੈ। ਉਕਤ ਵਿਅਕਤੀ ਦੇਰ ਸ਼ਾਮ ਖੇਤਾਂ ਚ ਕੰਮ ਕਰਕੇ ਵਾਪਸ ਆ ਰਿਹਾ ਸੀ, ਇਸ ਦੌਰਾਨ ਇਹ ਘਟਨਾ ਵਾਪਰ ਗਈ। ਪਰਿਵਾਰਕ ਮੈਬਰਾਂ ਨੇ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਅਮਰੀਕ ਸਿੰਘ ਉਮਰ 55 ਸਾਲ ਵਾਸੀ ਦੋਨਾਂ ਤੇਲੁ ਮੱਲ ਅੱਜ ਸਵੇਰੇ ਭਾਰਤ ਪਾਕਿਸਤਾਨ ਸਰਹੱਦ ਉਪਰ ਸਤੁਲਜ ਦਰਿਆ ਦੇ ਤਾਰੋਂ ਪਾਰ ਗੇਟ ਨੰਬਰ 195/1 ਤੇ ਆਪਣੀ ਜਮੀਨ ਉੱਪਰ ਖੇਤੀ ਕਰਨ ਗਿਆ ਸੀ। ਸ਼ਾਮ ਨੂੰ ਜਦੋਂ ਉਹ ਵਾਪਸ ਆਉਣ ਲਈ ਦਰਿਆ ਪਾਰ ਕਰਨ ਲੱਗਾ ਤਾਂ ਉਹ ਦਰਿਆ ਦੇ ਵਹਿਣ ਚ ਰੁੜ ਗਿਆ।
ਇਹ ਵੀ ਪੜ੍ਹੋ : 30 ਲੱਖ ਖਰਚਾ ਕੇ ਮੁਕਰੀ ਪੋਤ ਨੂੰਹ, ਪੋਤੇ ਨੂੰ ਕੈਨੇਡਾ ਬੁਲਾਉਣ ਤੋਂ ਕੀਤਾ ਇਨਕਾਰ, ਸਦਮੇ ‘ਚ ਦਾਦੇ ਨੇ ਦਿੱਤੀ ਜਾ.ਨ
ਘਟਨਾ ‘ਤੋਂ ਬਾਅਦ ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਾਲੇ ਪਾਸੇ ਜਾਂਦੇ ਸਤਲੁਜ ਦਰਿਆ ਦੇ ਵਹਿਣ ਵੱਲ ਰੁੜ੍ਹਿਆ ਹੈ। ਪਰਿਵਾਰਕ ਮੈਬਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਅਤੇ ਚੌਂਕੀ ਦੋਨਾਂ ਮੱਲ ਤੇ ਤਾਇਨਾਤ BSF ਦੇ ਜਵਾਨਾਂ ਨੂੰ ਦੇ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: