ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਦੀ ਬਾਜ਼ੀਗਰ ਬਸਤੀ ਵਿੱਚ ਉਸ ਸਮੇਂ ਇੱਟਾਂ ਰੋੜੇ ਚਲਣੇ ਸ਼ੁਰੂ ਹੋ ਗਏ ਜਦ ਦੋ ਬੱਚਿਆਂ ਦੀ ਆਪਸੀ ਲੜਾਈ ਝਗੜੇ ਸੁਲਝਾਉਣ ਗਏ, ਪਰਿਵਾਰਿਕ ਮੈਂਬਰ ਤੇ ਹੀ ਦੋ ਚਚੇਰੇ ਭਰਾਵਾਂ ਨੇ ਇੱਟਾਂ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਘਟਨਾ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਪਾ ਮੰਡੀ ਦੀ ਬਾਜ਼ੀਗਰ ਬਸਤੀ ਦੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਵਾਲੇ 60 ਸਾਲ ਦੇ ਰਾਮ ਜੀ ਵਜੋਂ ਹੋਈ ਹੈ। ਜੋ ਕਬਾੜ ਦਾ ਕੰਮ ਕਰਦਾ ਸੀ।
ਇਸ ਘਟਨਾ ਨੂੰ ਲੈ ਕੇ ਮ੍ਰਿਤਕ ਰਾਮ ਜੀ ਦੇ ਭਤੀਜੇ ਸਤਪਾਲ ਰਾਮ ਅਤੇ ਜਗਨ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਬੱਚਿਆਂ ਨੂੰ ਲੈ ਕੇ ਗੁਆਂਢੀਆਂ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਜਿਸ ਵਿੱਚ ਬੱਚਿਆਂ ਦੀ ਲੜਾਈ ਨੂੰ ਸੁਲਝਾਉਣ ਗਏ ਉਹਨਾਂ ਦੇ ਚਾਚਾ ਰਾਮ ਜੀ ਉੱਪਰ ਨੇੜਲੇ ਗਵਾਂਢੀਆਂ ਦੇ ਚਚੇਰੇ ਭਰਾਵਾਂ ਨੇ ਇੱਟਾਂ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਜਿੱਥੇ ਦੋਵੇਂ ਚਚੇਰੇ ਭਰਾਵਾਂ ਨੇ ਰਾਮ ਜੀ ਦੇ ਸਿਰ ਉੱਪਰ ਲੋਹੇ ਦੀ ਰਾਡ ਮਾਰ ਦਿੱਤੀ ਅਤੇ ਪੇਟ ਉੱਪਰ ਵੀ ਕਈ ਇੱਟਾਂ ਮਾਰ ਦਿੱਤੀਆਂ। ਜਿਸ ਨੂੰ ਮੌਕੇ ‘ਤੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਹਾਲਤ ਨੂੰ ਨਾਜ਼ੁਕ ਦੇਖਦਿਆਂ ਬਠਿੰਡਾ ਦੇ ਏਮਜ ਹਸਪਤਾਲ ਇਲਾਜ ਲਈ ਭੇਜਿਆ ਗਿਆ ਪਰ ਅੱਜ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ।
ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਚਾਚਾ ਰਾਮ ਜੀ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਜੋ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀ। ਬੱਚਿਆਂ ਦੀ ਲੜਾਈ ਨੂੰ ਸੁਲਝਾਉਣ ਗਏ ਉਹਨਾਂ ਦੇ ਚਾਚਾ ਰਾਮ ਜੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਜਿਸ ਲਈ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ। ਜੋ ਕਬਾੜ ਦੀ ਰੇੜੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਇਸ ਕਤਲ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ। ਘਰ ਦੇ ਹਾਲਾਤ ਆਰਥਿਕ ਪੱਖੋਂ ਕਮਜ਼ੋਰ ਹਨ।
ਇਹ ਵੀ ਪੜ੍ਹੋ : ਗੁਰਵਿੰਦਰ ਸਿੰਘ ਕ/ਤਲ ਕੇਸ : ਕਾ/ਤਿਲ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ ਨੂੰ ਮਿਲੀ ਜ਼ਮਾਨਤ
ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਤਪਾ ਮੰਡੀ ਦੇ ਐਸਐਚਓ ਸਰੀਫ਼ ਖਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੋ ਵਿਅਕਤੀਆਂ ਰਵੀ ਅਤੇ ਅਜੇ ਕੁਮਾਰ ਖਿਲਾਫ 115(2),351(2),351(3),105 ਅਤੇ 3(5) ਬੀਐਨਐਸ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦੇ ਕਿਹਾ ਕਿ ਮਾਮੂਲੀ ਝਗੜੇ ਕਤਲ ਦਾ ਕਾਰਨ ਬਣ ਜਾਂਦੇ ਹਨ ਜਿਸ ਲਈ ਸਾਨੂੰ ਅਜਿਹੇ ਮਸਲਿਆਂ ਨੂੰ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ। ਤਾਂ ਜੋ ਅਜਿਹੀਆਂ ਵੱਡੀਆਂ ਵਾਰਦਾਤਾਂ ਨਾ ਹੋ ਸਕਣ।
ਵੀਡੀਓ ਲਈ ਕਲਿੱਕ ਕਰੋ -:
























