ਪੰਜਾਬੀ ਗਾਇਕ ਮਨਕੀਰਤ ਔਲਖ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਅੱਜ ਉਹ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ। ਜਿੱਥੇ ਉਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਆਪਣਾ ਯੋਗਦਾਤ ਦਿੱਤਾ। ਉਨ੍ਹਾਂ ਨੇ ਸੰਤ ਮਹਾਂਪੁਰਸ਼ਾਂ ਨੂੰ 21 ਟ੍ਰੈਕਟਰ ਸੌਂਪੇ। ਇਸ ਦੌਰਾਨ ਉਨ੍ਹਾਂ ਨੇ ਗਾਇਕ ਰਾਜਵੀਰ ਜਵੰਦਾ ਦੀ ਸਹਿਤਯਾਵੀ ਦੀ ਅਰਦਾਸ ਕੀਤੀ ਅਤੇ ਲੋਕਾਂ ਨੂੰ ਵੀ ਵੀਰ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ।

ਮਾਨਕਿਰਤ ਔਲਖ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕੀਤਾ ਅਤੇ ਫਿਰ ਹਾਲ ਹੀ ਵਿੱਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਰਾਜਵੀਰ ਲਈ ਘਰ-ਘਰ ਅਰਦਾਸ ਕਰੋ ਕਿ ਵੀਰ ਜਲਦੀ ਠੀਕ ਹੋਣ। ਲੋਕਾਂ ਦੀਆਂ ਅਰਦਾਸਾਂ ਲੱਗ ਵੀ ਰਹੀਆਂ ਹਨ ਅਤੇ ਉਹ ਪਹਿਲਾਂ ਨਾਲੋਂ ਸਟੇਬਲ ਵੀ। ਸਭ ਨੂੰ ਇੱਕੋ ਬੇਨਤੀ ਹੈ ਕਿ ਤੁਸੀਂ ਜਿੱਥੇ ਵੀ ਹੋ ਅਰਦਾਸ ਕਰੋ ਕਿ ਰਾਜਵੀਰ ਛੇਤੀ ਤੋਂ ਛੇਤੀ ਠੀਕ ਹੋਵੇ।
ਇੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਇਸ ਇਲਾਕੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ 21 ਟ੍ਰੈਕਟਰ ਸੰਤ ਮਹਾਂਪੁਰਸ਼ਾਂ ਨੂੰ ਦੇ ਕੇ ਚੱਲੇ ਹਾਂ ਅਤੇ ਲੋੜ ਅਨੁਸਾਰ ਇੰਨਾ ਟਰੈਕਟਰਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਟੀਮ ਵੱਲੋਂ 11 ਅਤੇ ਐਂਡੀ ਧੁੱਗਾ ਵੱਲੋਂ 10 ਟ੍ਰੈਕਟਰ ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਨੂੰ ਸੌਂਪੇ।
ਇਹ ਵੀ ਪੜ੍ਹੋ : ਦੁਸਹਿਰੇ ਵਾਲੇ ਦਿਨ ਮੰਦਭਾਗੀ ਖਬਰ! ਕਪੂਰਥਲਾ ਵਿਖੇ ਗਟਰ ‘ਚ ਕੰਮ ਕਰ ਰਹੇ ਮਜ਼ਦੂਰ ਦੀ ਭੇ.ਦਭ/ਰੇ ਹਾਲਾਤਾਂ ‘ਚ ਮੌ/ਤ
ਦੱਸ ਦੇਈਏ ਕਿ ਗਾਇਕ ਮਨਕੀਰਤ ਔਲਖ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਪੀੜਤਾਂ ਦੀ ਮਦਦ ਲਈ ਦਿਨ-ਰਾਤ ਇਕ ਕਰਕੇ ਸੇਵਾ ਕੀਤੀ। ਪਹਿਲਾਂ ਵੀ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਲਈ ਟ੍ਰੈਕਟਰਾਂ ਦੀ ਸੇਵਾ ਦਿੱਤੀ ਗਈ ਸੀ ਤੇ ਅੱਜ ਇਕ ਵਾਰ ਫਿਰ ਤੋਂ ਮਨਕੀਰਤ ਔਲਖ ਟ੍ਰੈਕਟਰ ਲੈ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹੀ ਟਾਈਮ ਹੈ ਪੰਜਾਬ ਦੇ ਨਾਲ ਖੜਨ ਦਾ ਅਤੇ ਅਸੀਂ ਹਮੇਸ਼ਾਂ ਪੰਜਾਬ ਦੇ ਨਾਲ ਖੜ੍ਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
























